ਤਪਾ ਦੀ ਲੜਕੀ ਦੀ ਕੈਨੇਡਾ ’ਚ ਦਿਲ ਦਾ ਦੌਰਾ ਪੈਣ ਕਾਰਨ ਮੌਤ
05:00 AM Mar 27, 2025 IST
ਤਪਾ ਮੰਡੀ (ਪੱਤਰ ਪ੍ਰੇਰਕ): ਸਵਾ ਸਾਲ ਪਹਿਲਾਂ ਤਪਾ ਦੀ ਕੈਨੇਡਾ ਗਈ ਲੜਕੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਸ ਕਾਰਨ ਸਹੁਰੇ ਤੇ ਪੇਕੇ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ। ਮ੍ਰਿਤਕਾ ਦੇ ਪਿਤਾ ਊਧਮ ਸਿੰਘ ਫੌਜੀ ਜੋ ਬਾਰਡਰ ’ਤੇ ਤਾਇਨਾਤ ਹਨ ਨੇ ਦੱਸਿਆ ਕਿ ਉਸ ਨੇ ਆਪਣੀ ਧੀ ਨਵਦੀਪ ਕੌਰ ਦਾ ਵਿਆਹ 2 ਸਾਲ ਪਹਿਲਾਂ ਰਾਮਪੁਰਾ ਫੂਲ ਦੇ ਲਵਦੀਪ ਸਿੰਘ ਨਾਲ ਕੀਤਾ ਸੀ। ਉਨ੍ਹਾਂ ਦੱਸਿਆ ਕਿ ਆਈਲੈੱਟਸ ਕਰਨ ਮਗਰੋਂ ਜਨਵਰੀ 2024 ’ਚ ਨਵਦੀਪ ਕੌਰ ਪੜ੍ਹਾਈ ਲਈ ਕੈਨੇਡਾ ਗਈ ਸੀ ਪਰ ਉਨ੍ਹਾਂ ਦੇ ਜਵਾਈ ਦੀ ਹਾਲੇ ਵੀਜ਼ੇ ਦੀ ਫਾਈਲ ਲੱਗੀ ਹੋਈ ਸੀ। ਦੋ ਦਿਨ ਪਹਿਲਾਂ ਕੈਨੇਡਾ ਤੋਂ ਫੋਨ ਆਇਆ ਕਿ ਨਵਦੀਪ ਨੂੰ ਦਿਲ ਦਾ ਦੌਰਾ ਪੈਣ ਕਾਰਨ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।
Advertisement
Advertisement