ਡੀਆਈਜੀ ਨਾਨਕ ਸਿੰਘ ਤੇ ਐੱਸਐੱਸਪੀ ਵਰੁਣ ਸ਼ਰਮਾ ਨੇ ਅਹੁਦੇ ਸੰਭਾਲੇ
ਖੇਤਰੀ ਪ੍ਰਤੀਨਿਧ
ਪਟਿਆਲਾ, 4 ਮਈ
ਪੰਜਾਬ ਸਰਕਾਰ ਵੱਲੋਂ ਤਰੱਕੀ ਦੇ ਕੇ ਡੀਆਈਜੀ ਬਣਾਏ ਗਏ ਡਾ. ਨਾਨਕ ਸਿੰਘ (ਆਈਪੀਐੱਸ) ਨੇ ਅੱਜ ਇੱਥੇ ਪਟਿਆਲਾ ਰੇਂਜ ਦੇ ਡੀਆਈਜੀ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਇੱਕ ਦਿਨ ਪਹਿਲਾਂ ਉਹ ਪਟਿਆਲਾ ਵਿੱਚ ਹੀ ਐੱਸਐੱਸਪੀ ਵਜੋਂ ਕਾਰਜਸ਼ੀਲ ਸਨ ਪਰ ਹੁਣ ਪਟਿਆਲਾ ਸਮੇਤ ਸੰਗਰੂਰ, ਬਰਨਾਲਾ ਅਤੇ ਮਾਲੇਰਕੋਟਲਾ ’ਤੇ ਆਧਾਰਿਤ ਚਾਰ ਐੱਸਐੱਸਪੀ ਉਨ੍ਹਾਂ ਦੇ ਅਧੀਨ ਹੋ ਗਏ ਹਨ। ਦੂਜੇ ਪਾਸੇ ਪਟਿਆਲਾ ਦੇ ਨਵੇਂ ਐੱਸਐੱਸਪੀ ਵਜੋਂ ਡਾ. ਨਾਨਕ ਸਿੰਘ ਦੀ ਥਾਂ ਲੈਣ ਵਾਲੇ ਵਰੁਣ ਸ਼ਰਮਾ ਆਈਪੀਐੱਸ ਨੇ ਵੀ ਅੱਜ ਪਟਿਆਲਾ ਦੇ ਨਵੇਂ ਐੱਸਐੱਸਪੀ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਭਾਵੇਂ ਉਹ ਪਟਿਆਲਾ ਵਿੱਚ ਐੱਸਪੀ ਸਿਟੀ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ ਪਰ ਐੱਸਐੱਸਪੀ ਵਜੋਂ ਇਹ ਉਨ੍ਹਾਂ ਦੀ ਦੂਜੀ ਪਾਰੀ ਹੈ।
ਇਸੇ ਦੌਰਾਨ ਇਨ੍ਹਾਂ ਦੋਵਾਂ ਅਧਿਕਾਰੀਆਂ ਡਾ. ਨਾਨਕ ਸਿੰਘ ਅਤੇ ਵਰੁਣ ਸ਼ਰਮਾ ਵੱਲੋਂ ਆਪਣੇ ਅਹੁਦੇ ਸੰਭਾਲਣ ਤੋਂ ਪਹਿਲਾਂ ਨਿਰਧਾਰਤ ਨਿਯਮਾਂ ਮੁਤਾਬਿਕ ਪੁਲੀਸ ਟੁਕੜੀਆਂ ਵੱਲੋਂ ਉਨ੍ਹਾਂ ਨੂੰ ਸਲਾਮੀ ਦਿੱਤੀ ਗਈ ਤੇ ਫੇਰ ਸਥਾਨਕ ਪੁਲੀਸ ਅਧਿਕਾਰੀਆ ਨੇ ਉਨ੍ਹਾਂ ਦਾ ਸਵਾਗਤ ਕੀਤਾ।