ਡਾਇਰੈਕਟਰ ਵੱਲੋਂ ਰੇਸ਼ਮ ਦੇ ਕੀੜੇ ਪਾਲਣ ਸਬੰਧੀ ਕੇਂਦਰ ਦਾ ਦੌਰਾ
05:51 AM Apr 15, 2025 IST
ਪਠਾਨਕੋਟ: ਬਾਗਬਾਨੀ ਵਿਭਾਗ ਦੇ ਡਾਇਰੈਕਟਰ ਸ਼ਲਿੰਦਰ ਕੌਰ (ਆਈਐਫਐਸ) ਵੱਲੋਂ ਸੁਜਾਨਪੁਰ ’ਚ ਰੇਸ਼ਮ ਦੇ ਕੀੜੇ ਪਾਲਣ ਦਾ ਨਿਰੀਖਣ ਕੀਤਾ ਗਿਆ। ਇਸ ਮੌਕੇ ਡਿਵੀਜ਼ਨਲ ਸਿਲਕ ਅਫ਼ਸਰ ਸ਼ੰਮੀ ਕੁਮਾਰ, ਰੇਸ਼ਮ ਖੇਤੀ ਅਫ਼ਸਰ ਬਲਵਿੰਦਰ ਸਿੰਘ, ਡਿਪਟੀ ਡਾਇਰੈਕਟਰ ਹਰਮੇਲ ਸਿੰਘ, ਅਵਤਾਰ ਸਿੰਘ, ਸੁਖਵੀਰ ਸਿੰਘ, ਗੁਰਦਿਆਲ ਸਿੰਘ ਤੇ ਵਰਿੰਦਰ ਸ਼ਰਮਾ ਆਦਿ ਹਾਜ਼ਰ ਸਨ। ਡਾਇਰੈਕਟਰ ਸ਼ਲਿੰਦਰ ਕੌਰ ਨੇ ਕਿਹਾ ਕਿ ਬੇਜ਼ਮੀਨੇ ਅਤੇ ਗਰੀਬ ਲੋਕਾਂ ਲਈ ਰੇਸ਼ਮ ਉਤਪਾਦਨ ਲਈ ਕੇਂਦਰੀ ਰੇਸ਼ਮ ਬੋਰਡ ਦੇ ਸਹਿਯੋਗ ਨਾਲ ਸਰਕਾਰੀ ਫਾਰਮਾਂ ਵਿੱਚ 25 ਰੇਸ਼ਮ ਉਤਪਾਦਕ ਸ਼ੈੱਡ ਬਣਾਏ ਜਾਣਗੇ ਅਤੇ ਸਾਰਾ ਉਪਕਰਣ ਕੇਂਦਰੀ ਰੇਸ਼ਮ ਬੋਰਡ ਵੱਲੋਂ ਮੁਫਤ ਮੁਹੱਈਆ ਕਰਵਾਇਆ ਜਾਵੇਗਾ। ਜ਼ਿਲ੍ਹਾ ਪਠਾਨਕੋਟ ਅਤੇ ਹੁਸ਼ਿਆਰਪੁਰ ਵਿੱਚ 170 ਰੇਸ਼ਮ ਉਤਪਾਦਕਾਂ ਨੂੰ ਸ਼ੈੱਡ ਦਿੱਤੇ ਜਾਣਗੇ। ਉਨ੍ਹਾਂ ਰੇਸ਼ਮ ਉਤਪਾਦਕਾਂ ਨਾਲ ਗੱਲਬਾਤ ਵੀ ਕੀਤੀ। ਡਿਵੀਜ਼ਨਲ ਸਿਲਕ ਅਫਸਰ ਸ਼ੰਮੀ ਕੁਮਾਰ ਅਤੇ ਮੈਨੇਜਰ ਅਵਤਾਰ ਸਿੰਘ ਨੂੰ ਨਿਰਦੇਸ਼ ਦਿੱਤੇ ਗਏ ਕਿ ਕਿਸੇ ਵੀ ਰੇਸ਼ਮ ਉਤਪਾਦਕ ਨੂੰ ਕੋਈ ਸਮੱਸਿਆ ਨਹੀਂ ਆਉਣੀ ਚਾਹੀਦੀ। -ਪੱਤਰ ਪ੍ਰੇਰਕ
Advertisement
Advertisement
Advertisement