ਡਬਲਿਊਪੀਐੱਲ: ਝੂਲਨ ਮੁੰਬਈ ਇੰਡੀਅਨਜ਼ ਦੀ ਮੈਂਟਰ ਤੇ ਗੇਂਦਬਾਜ਼ੀ ਕੋਚ ਨਿਯੁਕਤ
12:32 PM Feb 06, 2023 IST
ਮੁੰਬਈ: ਸਾਬਕਾ ਕ੍ਰਿਕਟਰ ਝੂਲਨ ਗੋਸਵਾਮੀ ਨੂੰ ਅੱਜ ਮੁੰਬਈ ਇੰਡੀਅਨਜ਼ ਨੇ ਆਗਾਮੀ ਮਹਿਲਾ ਪ੍ਰੀਮੀਅਰ ਲੀਗ (ਡਬਲਿਊਪੀਐੱਲ) ਦੇ ਪਲੇਠੇ ਸੀਜ਼ਨ ਲਈ ਮੈਂਟਰ ਤੇ ਗੇਂਦਬਾਜ਼ੀ ਕੋਚ ਦੀ ਦੋਹਰੀ ਭੂਮਿਕਾ ਸੌਂਪੀ ਹੈ। ਗੋਸਵਾਮੀ ਨੇ ਹਾਲ ਹੀ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਤੋਂ ਸੰਨਿਆਸ ਲਿਆ ਹੈ। ਇਸੇ ਤਰ੍ਹਾਂ ਇੰਗਲੈਂਡ ਦੀ ਸਾਬਕਾ ਕਪਤਾਨ ਸ਼ਾਰਲਟ ਐਡਵਰਡਜ਼ ਨੂੰ ਮਾਰਚ ਵਿੱਚ ਸ਼ੁਰੂ ਹੋਣ ਵਾਲੇ ਟੂਰਨਾਮੈਂਟ ਲਈ ਫਰੈਂਚਾਇਜ਼ੀ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ ਹੈ। ਦੇਵਿਕਾ ਪਾਲਸ਼ਿਕਰ ਬੱਲੇਬਾਜ਼ੀ ਕੋਚ ਹੋਵੇਗੀ, ਜਦਕਿ ਤ੍ਰਿਪਤੀ ਸੀ. ਭੱਟਾਚਾਰੀਆ ਨੂੰ ਟੀਮ ਮੈਨੇਜਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। -ਪੀਟੀਆਈ
Advertisement
Advertisement