ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਠੰਢ ਤੇ ਧੁੰਦ ਕਾਰਨ ਆਮ ਜਨ-ਜੀਵਨ ਪ੍ਰਭਾਵਿਤ

06:25 AM Jan 04, 2025 IST
ਬਠਿੰਡਾ ’ਚ ਸ਼ੁੱਕਰਵਾਰ ਨੂੰ ਕੜਾਕੇ ਦੀ ਠੰਢ ਤੋਂ ਬਚਣ ਲਈ ਲੋਈ ਦੀ ਬੁੱਕਲ ਮਰ ਕੇ ਬੈਠਾ ਰਿਕਸ਼ਾ ਚਾਲਕ ਸਵਾਰੀ ਦਾ ਇੰਤਜ਼ਾਰ ਕਰਦਾ ਹੋਇਆ। ਇੱਥੇ ਅੱਜ ਸੰਘਣੀ ਧੁੰਦ ਪੈਣ ਕਾਰਨ ਆਵਾਜਾਈ ਵਿੱਚ ਭਾਰੀ ਵਿਘਨ ਪਿਆ। -ਫੋਟੋ: ਪਵਨ ਸ਼ਰਮਾ

ਜੋਗਿੰਦਰ ਸਿੰਘ ਮਾਨ
ਮਾਨਸਾ, 3 ਜਨਵਰੀ
ਮਾਲਵਾ ਖੇਤਰ ਵਿੱਚ ਪੈ ਰਹੀ ਭਾਰੀ ਠੰਢ ਨੇ ਰੋਜ਼ਮਰਾ ਦੀ ਜ਼ਿੰਦਗੀ ਨੂੰ ਬਰੇਕ ਲਾ ਦਿੱਤੀ ਹੈ। ਨਿੱਤ ਦਿਨ ਕੰਮ ਧੰਦਾ ਕਰ ਕੇ ਦੋ ਡੰਗ ਦੀ ਰੋਟੀ ਦਾ ਵਸੀਲਾ ਬਣਾਉਣ ਵਾਲੇ ਲੋਕਾਂ ਲਈ ਠੰਢ ਮੁਸੀਬਤ ਬਣ ਰਹੀ ਹੈ। ਭਾਰੀ ਧੁੰਦ ਅਤੇ ਠੰਢ ਕਾਰਨ ਕੰਮਕਾਰ ਠੱਪ ਹੋ ਕੇ ਰਹਿ ਗਏ ਹਨ, ਜਿਸ ਕਾਰਨ ਦਿਹਾੜੀਦਾਰ ਮਜ਼ਦੂਰ ਕਾਫੀ ਔਖੇ ਹਨ। ਉਹ ਸਾਰਾ-ਸਾਰਾ ਦਿਨ ਕੰਮ ਦੀ ਭਾਲ ਵਿਚ ਸ਼ਹਿਰ ਦੇ ਵੱਖ-ਵੱਖ ਟਿਕਾਣਿਆਂ ’ਤੇ ਠੰਢ ਦੀ ਮਾਰ ਝੱਲਦਿਆਂ ਵਾਪਸ ਘਰਾਂ ਨੂੰ ਪਰਤ ਜਾਂਦੇ ਹਨ, ਜਿਸ ਕਾਰਨ ਉਨ੍ਹਾਂ ਦੇ ਚੁੱਲ੍ਹੇ ਠੰਢੇ ਹੋ ਰਹੇ ਹਨ। ਉਧਰ ਮੌਸਮ ਮਹਿਕਮੇ ਵੱਲੋਂ ਅਗਲੇ ਪੰਜ ਦਿਨ ਸੰਘਣੀ ਧੁੰਦ ਤੇ ਠੰਢ ਪੈਣ ਦੀ ਚਿਤਾਵਨੀ ਦਿੱਤੀ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਵੱਲੋਂ ਜਾਰੀ ਰਿਪੋਰਟ ਮੁਤਾਬਕ ਮਾਨਸਾ, ਬਠਿੰਡਾ, ਬਰਨਾਲਾ, ਫਰੀਦਕੋਟ, ਫਾਜ਼ਿਲਕਾ, ਫਿਰੋਜ਼ਪੁਰ, ਮੁਕਤਸਰ, ਲੁਧਿਆਣਾ ਅਤੇ ਪਟਿਆਲਾ ਵਿੱਚ ਸੰਘਣੀ ਧੁੰਦ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਮੌਸਮ ਦੇ ਆਮ ਤੌਰ ’ਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਅਗਲੇ ਦਿਨਾਂ ’ਚ ਬੱਦਲਬਾਈ ਬਣੀ ਰਹੇਗੀ। ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਤਾਪਮਾਨ 10.0 ਤੋਂ 12.0 ਅਤੇ ਘੱਟ ਤੋਂ ਘੱਟ ਤਾਪਮਾਨ 6.0 ਤੋਂ 8.0 ਡਿਗਰੀ ਸੈਲਸੀਅਸ ਦੇ ਵਿਚਕਾਰ ਰਹੇਗਾ, ਜਦੋਂ ਕਿ ਹਵਾ ਵਿੱਚ ਨਮੀ ਦੀ ਔਸਤ ਮਾਤਰਾ 82 ਤੋਂ 72 ਪ੍ਰਤੀਸ਼ਤ ਦੇ ਵਿਚਕਾਰ ਅਤੇ ਹਵਾਵਾਂ ਦੀ ਰਫ਼ਤਾਰ 4.0 ਤੋਂ 7.0 ਕਿਲੋਮੀਟਰ ਪ੍ਰਤੀ ਘੰਟਾ ਰਹਿਣ ਦਾ ਅਨੁਮਾਨ ਹੈ। ਭਾਰੀ ਠੰਢ ਕਾਰਨ ਛੋਟੇ ਬੱਚਿਆਂ ਤੇ ਬਾਅਦ ਬੁਜ਼ਰਗਾਂ ਦਾ ਬੁਰਾ ਹਾਲ ਹੈ, ਜਿਨ੍ਹਾਂ ਦਾ ਬਾਹਰ ਨਿਕਲਣਾ ਮੁਹਾਲ ਹੋਇਆ ਪਿਆ ਹੈ। ਇਸ ਇਲਾਕੇ ਵਿੱਚ ਦਿਨ ਦਾ ਤਾਪਮਾਨ ਲਗਪਗ 8-9 ਡਿਗਰੀ ਸੈਂਟੀਗਰੇਡ ਹੋਣ ਕਰਕੇ ਬੱਸਾਂ ਅਤੇ ਗੱਡੀਆਂ ਵਿੱਚ ਮੁਸਫਰਾਂ ਦੀ ਆਵਾਜਾਈ ਵੀ ਪਹਿਲਾਂ ਦੇ ਮੁਕਾਬਲੇ ਅੱਧੀ ਰਹਿ ਗਈ ਹੈ।

Advertisement

ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਮੁਕਤਸਰ-ਬਠਿੰਡਾ ਸੜਕ ਉਪਰ ਪਿੰਡ ਬੁੱਟਰ ਸ਼ਰੀਂ ਦੇ ਨੇੜੇ ਤੂੜੀ ਨਾਲ ਭਰੇ ਇੱਕ ਟਰੈਕਟਰ-ਟਰਾਲੇ ਦੇ ਪਲਟਣ ਕਾਰਨ ਅਤੇ ਸੰਘਣੀ ਧੁੰਦ ਉਥੋਂ ਲੰਘਣ ਵਾਲੇ ਕਈ ਵਾਹਨ ਹਾਦਸੇ ਦਾ ਸ਼ਿਕਾਰ ਹੋਏ। ਰੇਤੇ ਦੀ ਭਰੀ ਇਕ ਟਰਾਲੀ ਨਾਲ ਤੇਜ਼ ਰਫਤਾਰ ਕਾਰ ਟਕਰਾ ਗਈ ਪਰ ਗਨੀਮਤ ਇਹ ਰਹੀ ਕਿ ਕੋਈ ਗੰਭੀਰ ਨੁਕਸਾਨ ਨਹੀਂ ਹੋਇਆ। ਇਸ ਮੌਕੇ ਦੋਦਾ ਪੁਲੀਸ ਚੌਕੀ ਤੋਂ ਪੁਲੀਸ ਮੁਲਾਜ਼ਮ ਹਰਮਨਜੀਤ ਸਿੰਘ ਅਤੇ ਐੱਸਐੱਸ ਟੀਮ ਨੇ ਮੌਕੇ ਆ ਕੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਾਲੂ ਕਰਵਾਇਆ ਜਿਨ੍ਹਾਂ ਦੀ ਸੂਝ-ਬੂਝ ਨੇ ਕੋਈ ਵੱਡਾ ਹਾਦਸੇ ਵਾਪਰਨ ਤੋਂ ਟਾਲਿਆ ਗਿਆ।

Advertisement
Advertisement