ਸ੍ਰੀਮਦ ਭਗਵਦ ਸਪਤਾਹ ਗਿਆਨ ਯੱਗ ਸ਼ਰਧਾ ਪੂਰਵਕ ਸਮਾਪਤ
ਰਵਿੰਦਰ ਰਵੀ
ਤਪਾ, 5 ਜਨਵਰੀ
ਸ੍ਰੀਮਦ ਭਗਵਦ ਕਥਾ ਸੰਮਤੀ ਵੱਲੋਂ ਨਗਰ ਦੇ ਸਹਿਯੋਗ ਨਾਲ ਸ੍ਰੀ ਗੀਤਾ ਭਵਨ ਵਿਖੇ ਕਰਵਾਏ ਗਏ ਤੀਸਰੇ ਸ੍ਰੀਮਦ ਭਗਵਦ ਸਪਤਾਹ ਗਿਆਨ ਯੱਗ ਸ਼ਰਧਾ ਪੂਰਵਕ ਸੰਪੰਨ ਹੋਏ। ਪੰਡਤ ਕਾਲਾ ਰਾਮ ਵੇਦ ਪਾਠੀ ਅਤੇ ਸ਼ਾਸਤਰੀ ਅਰਵਿੰਦ ਸ਼ੁਕਲਾ ਨੇ ਵੇਦ ਮੰਤਰਾਂ ਦਾ ਉਚਾਰਨ ਕਰਕੇ ਜਜ਼ਮਾਨਾਂ ਤੋਂ ਹਵਨ ਯੱਗ ’ਚ ਪੂਰਨ ਆਹੂਤੀ ਪੁਆਈ ਅਤੇ ਪ੍ਰਭੂ ਦੀ ਆਰਤੀ ਕਰਨ ਉਪਰੰਤ ਸ਼੍ਰੀਮਦ ਭਗਵਦ ਸਪਤਾਹ ਗਿਆਨ ਯੱਗ ਪਾਠਾਂ ਦੇ ਭੋਗ ਪਾਏ ਗਏ। ਪ੍ਰਸਿੱਧ ਕਥਾਵਾਚਕ ਬਾਬਾ ਨਰਸਿੰਘ, ਬਾਬਾ ਰਮੇਸ਼ ਅਤੇ ਸਾਧਵੀ ਗੌਰੀ ਬਰਸਾਨੇ ਵਾਲਿਆਂ ਨੇ ਸਮੁੱਚੀ ਸੰਗਤ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੰਦੇ ਹੋਏ ਪ੍ਰਭੂ ਦੇ ਲੜ ਲੱਗਣ ਦੀ ਪ੍ਰੇਰਨਾ ਦਿੱਤੀ ਅਤੇ ਸਮਾਜ ਭਲਾਈ ਕੰਮਾਂ ’ਚ ਵੀ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਸ ਸੱਤ ਰੋਜ਼ਾ ਧਾਰਮਿਕ ਸਮਾਗਮ ਮੌਕੇ ਸ਼੍ਰੀ ਸ਼ਿਆਮ ਪ੍ਰਚਾਰ ਮੰਡਲ ਅਤੇ ਰਾਧਾ ਰਾਣੀ ਪ੍ਰਭਾਤ ਫੇਰੀ ਮੰਡਲ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਡਾ. ਸੋਨਿਕਾ ਬਾਂਸਲ ਅਤੇ ਡਾ. ਬਾਲ ਚੰਦ ਬਾਂਸਲ, ਮੋਹਿਤ ਸਿੰਗਲਾ, ਵਿਪਨ ਬਾਂਸਲ ਤੋਂ ਇਲਾਵਾ ਸੰਮਤੀ ਦੇ ਕੇਵਲ ਕ੍ਰਿਸ਼ਨ ਮਿੱਤਲ, ਟਿੰਕੂ ਮਿੱਤਲ, ਅਸ਼ੋਕ ਕੁਮਾਰ ਪੱਖੋ, ਅਭਿਨਾਸ਼ ਗੋਇਲ, ਬਲਵਿੰਦਰ ਸਿੰਘ, ਭਾਰਤ ਭੂਸ਼ਣ ਗਰਗ, ਭੂਸ਼ਣ ਕੁਮਾਰ ਕਾਲਾ, ਡਾ. ਪ੍ਰਬੋਧ ਮਿੱਤਲ, ਧਰਮਪਾਲ ਬਾਂਸਲ, ਕਰਨ ਗਰਗ, ਕ੍ਰਿਸ਼ਨ ਚੰਦ ਸਿੰਗਲਾ, ਮੋਹਿਤ ਮਿੱਤਲ, ਓਮ ਪ੍ਰਕਾਸ਼ ਮਿੱਤਲ, ਪ੍ਰੇਮ ਕੁਮਾਰ ਸਿੰਗਲਾ, ਪਵਨ ਕੁਮਾਰ ਭੈਣੀ, ਰਮੇਸ਼ ਕੁਮਾਰ ਭੈਣੀ, ਰਾਕੇਸ਼ ਬਾਂਸਲ,ਰਾਜੇਸ਼ ਕੁਮਾਰ ਕਾਂਸਲ, ਰੋਬਿਨ ਕੁਮਾਰ ਰੂਬੀ,ਰਾਕੇਸ਼ ਕੁਮਾਰ ਸ਼ੈਲੀ, ਸੰਦੀਪ ਕੁਮਾਰ, ਸੁਰਿੰਦਰ ਕੁਮਾਰ, ਤਰਸੇਮ ਲਾਲ ਸੁਨਾਮੀਆ, ਵਿਜੇ ਕੁਮਾਰ ਧੂਰਕੋਟੀਆ, ਵਿਜੇ ਕੁਮਾਰ ਕਾਲਾ, ਵਿਜੇ ਜਿੰਦਲ ਆਦਿ ਮੌਜੂਦ ਸਨ।