ਟੈਨਿਸ: ਜ਼ਵੇਰੇਵ ਨੂੰ ਹਰਾ ਕੇ ਬੇਰੇਤਿਨੀ ਅਗਲੇ ਗੇੜ ’ਚ
04:53 AM Apr 10, 2025 IST
ਮੋਨਾਕੋ, 9 ਅਪਰੈਲ
ਦੂਜਾ ਦਰਜਾ ਪ੍ਰਾਪਤ ਅਲੈਗਜ਼ੈਂਦਰ ਜ਼ਵੇਰੇਵ ਨੂੰ ਮੋਂਟੇ ਕਾਰਲੋ ਮਾਸਟਰਜ਼ ਟੈਨਿਸ ਦੇ ਦੂਜੇ ਗੇੜ ਵਿੱਚ ਇਟਲੀ ਦੇ ਮਾਤੇਓ ਬੇਰੇਤਿਨੀ ਨੇ 2-6, 6-3, 7-5 ਨਾਲ ਹਰਾ ਦਿੱਤਾ ਹੈ। ਇਟਲੀ ਦੇ ਕਿਸੇ ਖਿਡਾਰੀ ਨੇ ਆਖਰੀ ਵਾਰ ਇਹ ਖਿਤਾਬ 2019 ਵਿੱਚ ਜਿੱਤਿਆ ਸੀ। ਉਸ ਵੇਲੇ ਫੈਬੀਓ ਫੋਗਨੀਨੀ ਚੈਂਪੀਅਨ ਬਣਿਆ ਸੀ। ਹੋਰ ਮੈਚਾਂ ਵਿੱਚ ਤਿੰਨ ਵਾਰ ਦੇ ਚੈਂਪੀਅਨ ਯੂਨਾਨ ਦੇ ਸਟੇਫਾਨੋਸ ਸਿਟਸਿਪਾਸ ਨੇ ਆਸਟਰੇਲੀਆ ਦੇ ਜੌਰਡਨ ਥੌਂਪਸਨ ਨੂੰ 4-6, 6-4, 6-2 ਨਾਲ ਹਰਾ ਦਿੱਤਾ। ਇਸੇ ਤਰ੍ਹਾਂ ਯੂਐੱਸ ਓਪਨ ਦੇ ਸੈਮੀਫਾਈਨਲ ਵਿੱਚ ਪਹੁੰਚਣ ਵਾਲੇ ਜੈਕ ਡਰੈਪਰ ਨੇ ਮਾਰਕੋਸ ਜਿਰੋਨ ਨੂੰ 6-1, 6-1 ਨਾਲ ਮਾਤ ਦਿੱਤੀ। -ਏਪੀ
Advertisement
Advertisement