ਗਗਨਦੀਪ ਅਰੋੜਾਲੁਧਿਆਣਾ, 14 ਦਸੰਬਰਨਗਰ ਨਿਗਮ ਚੋਣਾਂ ਲਈ ਸਨਅਤੀ ਸ਼ਹਿਰ ਦੇ ਕਈ ਸਿਆਸੀ ਆਗੂਆਂ ਨੇ ਆਪਣੀ ਮੁੱਖ ਪਾਰਟੀ ਨੂੰ ਛੱਡ ਦੂਜੀ ਪਾਰਟੀ ਦਾ ਪੱਲਾ ਇਸ ਖਾਤਰ ਫੜਿਆ ਸੀ ਕਿ ਉਨ੍ਹਾਂ ਨੂੰ ਚੋਣ ਲੜਨ ਲਈ ਟਿਕਟ ਮਿਲ ਜਾਵੇਗੀ ਪਰ ਸ਼ਹਿਰ ਵਿੱਚ ਅਜਿਹੇ ਕਈ ਸਿਆਸੀ ਆਗੂ ਹਨ, ਜਿਨ੍ਹਾਂ ਨੂੰ ਇਸ ਵਾਰ ਦੋਹਰੀ ਮਾਰ ਪਈ ਹੈ। ਇੱਕ ਪਾਸੇ ਉਨ੍ਹਾਂ ਟਿਕਟ ਪਿੱਛੇ ਆਪਣੀ ਜੱਦੀ ਪਾਰਟੀ ਛੱਡੀ ਤੇ ਦੂਜੇ ਪਾਸੇ ਜਿਨ੍ਹਾਂ ਪਾਰਟੀਆਂ ਦਾ ਪੱਲਾ ਫੜਿਆ ਉਥੇ ਵੀ ਟਿਕਟ ਨਹੀਂ ਮਿਲੀ। ਇਸ ਤਰ੍ਹਾਂ ਇਹ ਆਗੂ ਦੋਵੇਂ ਥਾਈਂ ਖਾਲੀ ਹੱਥ ਹੀ ਰਹਿ ਗਏ ਹਨ। ਜਦੋਂ ਦੋਵੇਂ ਪਾਰਟੀਆਂ ਤੋਂ ਟਿਕਟ ਮਿਲਣ ਦੀ ਆਸ ਖਤਮ ਹੋ ਗਈ ਹੈ ਤਾਂ ਹੁਣ ਇਨ੍ਹਾਂ ਆਗੂ ਨੇ ਆਜ਼ਾਦ ਉਮੀਦਵਾਰਾਂ ਵੱਜੋਂ ਚੋਣ ਮੈਦਾਨ ਵਿੱਚ ਉਤਰੇ ਦਾ ਰਾਹ ਅਪਣਾਇਆ ਹੈ। ਹਾਂ ਇਹ ਜ਼ਰੂਰ ਹੈ ਕਿ ਜੇਕਰ ਇਹ ਆਜ਼ਾਦ ਉਮੀਦਵਾਰ ਜਿੱਤ ਜਾਂਦੇ ਹਨ ਤਾਂ ਅੱਗੇ ਚੱਲ ਕੇ ਇਹ ਕਈ ਸਿਆਸੀ ਪਾਰਟੀਆਂ ਦਾ ਗਣਿਤ ਹਿਲਾ ਸਕਦੇ ਹਨ।ਇਸ ਵਾਰ ਨਿਗਮ ਚੋਣਾਂ ਕਈ ਆਗੂਆਂ ਲਈ ਵੱਕਾਰ ਦਾ ਸਵਾਲ ਬਣੀਆਂ ਹੋਈਆਂ ਹਨ ਜਿਸ ਕਾਰਨ ਨਗਰ ਨਿਗਮ ਚੋਣਾਂ ਕਾਫੀ ਦਿਲਚਸਪ ਵੀ ਹੋ ਗਈਆਂ ਹਨ। ਜੇਕਰ ਗੱਲ ਕਰੀਏ ਤਾਂ ਨਗਰ ਨਿਗਮ ਲੁਧਿਆਣਾ ਵਿੱਚ ਕੁੱਲ 95 ਵਾਰਡ ਹਨ ਅਤੇ ਇਨ੍ਹਾਂ 95 ਵਾਰਡਾਂ ਵਿੱਚ 600 ਤੋਂ ਵੱਧ ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਹੁਣ ਲੁਧਿਆਣਾ ਦੇ ਲੋਕਾਂ ਨੇ ਇਨ੍ਹਾਂ ਉਮੀਦਵਾਰਾਂ ਵਿੱਚੋਂ ਸਿਰਫ਼ 95 ਦੀ ਚੋਣ ਕਰਕੇ ਨਿਗਮ ਦਫ਼ਤਬ ਵਿਰਾਜਮਾਨ ਕਰਾਉਣਾ ਹੈ।ਪੰਜਾਬ ਵਿੱਚ ਜਦੋਂ ‘ਆਪ’ ਦੀ ਸਰਕਾਰ ਬਣੀ ਤਾਂ ਕਈ ਆਗੂ ਨਗਰ ਨਿਗਮ ਚੋਣਾਂ ਲੜਨ ਦੇ ਇੱਛੁਕ ਸਨ। ਸ਼ਹਿਰ ਵਿੱਚ ਅਕਸਰ ਅਜਿਹਾ ਹੋਇਆ ਹੈ ਕਿ ਪੰਜਾਬ ਵਿੱਚ ਜਿਸ ਦੀ ਸਰਕਾਰ ਹੈ, ਉਹੀ ਨਗਰ ਨਿਗਮ ਵਿੱਚ ਸਰਕਾਰ ਬਣਾਉਣ ਵਿੱਚ ਕਾਮਯਾਬ ਰਿਹਾ ਹੈ ਜਿਸ ਕਾਰਨ ਵੱਡੀਆਂ ਪਾਰਟੀਆਂ ਦੇ ਜ਼ਿਆਦਾਤਰ ਆਗੂ ਆਪਣੀ ਜੱਦੀ ਪਾਰਟੀ ਨੂੰ ਛੱਡ ‘ਆਪ’ ਵਿੱਚ ਸ਼ਾਮਲ ਹੋ ਗਏ।ਕਿਸੇ ਸਮੇਂ ਸਾਬਕਾ ਵਿਧਾਇਕ ਰਾਕੇਸ਼ ਪਾਂਡੇ ਦੇ ਨਜ਼ਦੀਕੀ ਸਾਥੀਆਂ ’ਚ ਗਿਣੇ ਜਾਣ ਵਾਲੇ ਸਾਬਕਾ ਕੌਂਸਲਰ ਬਲਵਿੰਦਰ ਸਿੰਘ ਸੰਧੂ ਤੇ ਸਾਬਕਾ ਕੌਂਸਲਰ ਸੁਸ਼ੀਲ ਰਾਜੂ ਥਾਪਰ ਦੋਵੇਂ ‘ਆਪ’ ਵਿੱਚ ਸ਼ਾਮਲ ਹੋ ਗਏ ਸਨ। ਦੋਵਾਂ ਨੂੰ ਆਸ ਸੀ ਕਿ ਨਗਰ ਨਿਗਮ ਚੋਣਾਂ ਵਿੱਚ ‘ਆਪ’ ਤੋਂ ਟਿਕਟਾਂ ਮਿਲਣਗੀਆਂ, ਪਰ ਜਿਸ ਤਰ੍ਹਾਂ ਇਨ੍ਹਾਂ ਆਗੂਆਂ ਨੇ ਆਪਣੀਆਂ ਪਾਰਟੀਆਂ ਨੂੰ ਛੱਡਿਆ ਉਸੇ ਤਰ੍ਹਾਂ ‘ਆਪ’ ਨੇ ਵੀ ਟਿਕਟਾਂ ਵੰਡਣ ਲੱਗਿਆਂ ਇਨ੍ਹਾਂ ਆਗੂਆਂ ਨੂੰ ਛੱਡ ਦਿੱਤਾ।ਇਸੇ ਤਰ੍ਹਾਂ ‘ਆਪ’ ਛੱਡ ਕੇ ਭਾਜਪਾ ’ਚ ਸ਼ਾਮਲ ਹੋਏ ਸੋਨੂੰ ਬੰਗਾਲੀ ਨੂੰ ਉਥੋਂ ਟਿਕਟ ਨਹੀਂ ਮਿਲੀ, ਜਿਸ ਤੋਂ ਬਾਅਦ ਉਹ ਹੁਣ ਆਜ਼ਾਦ ਉਮੀਦਵਾਰ ਵੱਜੋਂ ਚੋਣ ਲੜ ਰਹੇ ਹਨ। ਭਾਜਪਾ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਏ ਸਾਬਕਾ ਕੌਂਸਲਰ ਰਾਜੇਸ਼ ਸ਼ਰਮਾ ਮਿੰਟੂ ਕੁਝ ਸਮਾਂ ਪਹਿਲਾਂ ਭਾਜਪਾ ਵਿੱਚ ਵਾਪਸ ਆਏ ਸਨ। ਉਨ੍ਹਾਂ ਨੂੰ ਪੂਰੀ ਉਮੀਦ ਸੀ ਕਿ ਉਹ ਭਾਜਪਾ ਦੀ ਟਿਕਟ ’ਤੇ ਦੁਬਾਰਾ ਚੋਣ ਲੜਨਗੇ ਪਰ ਭਾਜਪਾ ਤੋਂ ਟਿਕਟ ਨਾ ਮਿਲਣ ’ਤੇ ਉਹ ‘ਆਪ’ ’ਚ ਸ਼ਾਮਲ ਹੋ ਗਏ। ਇਸ ਤੋਂ ਇਲਾਵਾ ਸਾਬਕਾ ਕਾਂਗਰਸੀ ਕੌਂਸਲਰ ਪਰਵਿੰਦਰ ਲਾਪਰਾ ਵੀ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਵਿੱਚ ਗਏ ਸਨ, ਉਨ੍ਹਾਂ ਨੂੰ ਵੀ ਭਾਜਪਾ ਨੇ ਟਿਕਟ ਨਹੀਂ ਦਿੱਤੀ, ਜਿਸ ਤੋਂ ਬਾਅਦ ਉਹ ਹੁਣ ਆਪਣੀ ਪਤਨੀ ਦੇ ਨਾਲ ਚੋਣ ਮੈਦਾਨ ਵਿੱਚ ਉਤਰੇ ਹਨ। ਸਾਬਕਾ ਕੌਂਸਲਰ ਦਵਿੰਦਰ ਜੱਗੀ ਨੂੰ ਵਾਰਡ ਨੰਬਰ 82 ਤੋਂ ਭਾਜਪਾ ਨੇ ਟਿਕਟ ਦਿੱਤੀ ਸੀ ਪਰ ਉਹ ਪਤਨੀ ਲਈ 82 ਦੀ ਥਾਂ 83 ਤੋਂ ਟਿਕਟ ਮੰਗ ਰਹੇ ਸਨ। ਜਦੋਂ ਉਨ੍ਹਾਂ ਨੂੰ ਵਾਰਡ 82 ਤੋਂ ਟਿਕਟ ਦਿੱਤੀ ਗਈ ਤਾਂ ਉਹ ਗੁੱਸੇ ਵਿੱਚ ਆ ਕੇ ਘਰ ਬੈਠ ਗਏ ਅਤੇ ਐਲਾਨ ਕੀਤਾ ਕਿ ਉਹ ਆਪਣੀ ਪਤਨੀ ਲਈ ਵਾਰਡ 83 ਤੋਂ ਅਜ਼ਾਦੀ ਲਈ ਲੜਨਗੇ।ਰਾਜੂ ਥਾਪਰਵਿਸ਼ਾਲ ਬੱਤਰਾ ਬੰਗਾਲੀਦਵਿੰਦਰ ਜੱਗੀਬਲਜਿੰਦਰ ਸੰਧੂ