ਟਰੱਕ ਹੇਠ ਆਉਣ ਕਾਰਨ ਵਿਦਿਆਰਥਣ ਦੀ ਮੌਤ
06:50 AM Dec 27, 2024 IST
ਪੱਤਰ ਪ੍ਰੇਰਕ
ਤਰਨ ਤਾਰਨ, 26 ਦਸੰਬਰ
ਇਥੋਂ ਦੇ ਚੌਕ ਜੰਡਿਆਲਾ ਗੁਰੂ ’ਚ ਸੜਕ ਪਾਰ ਕਰਦਿਆਂ ਇਕ ਵਿਦਿਆਰਥਣ ਦੀ ਟਰੱਕ ਹੇਠ ਆਉਣ ਕਾਰਨ ਮੌਕੇ ’ਤੇ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਜਵੰਤ ਕੌਰ (23) ਵਾਸੀ ਗਲੀ ਬਾਗੀ ਵਾਲੀ, ਸੱਚਖੰਡ ਰੋਡ, ਤਰਨ ਤਾਰਨ ਵਜੋਂ ਕੀਤੀ ਗਈ ਹੈ। ਉਹ ਸਰਕਾਰੀ ਆਈਟੀਆਈ ਕੱਦਗਿੱਲ ਦੀ ਵਿਦਿਆਰਥਣ ਸੀ ਅਤੇ ਉਹ ਆਪਣੇ ਘਰ ਨੂੰ ਵਾਪਸ ਜਾਣ ਲਈ ਕੱਦਗਿੱਲ ਤੋਂ ਵਾਪਸ ਆ ਕੇ ਸੜਕ ਪਾਰ ਕਰ ਰਹੀ ਸੀ ਤਾਂ ਉਸਦੀ ਚੁੰਨੀ ਬੱਸ ਨਾਲ ਅੜ ਗਈ। ਚੁੰਨੀ ਸੰਭਾਲਣ ਦੀ ਕੋਸ਼ਿਸ਼ ਕਰਦਿਆਂ ਉਸ ਨੂੰ ਪਿੱਛੋਂ ਆਏ ਟਰੱਕ ਨੇ ਕੁਚਲ ਦਿੱਤਾ। ਪੁਲੀਸ ਪਾਰਟੀ ਮ੍ਰਿਤਕਾ ਦੇ ਭਰਾ ਕੁਲਦੀਪ ਸਿੰਘ ਦੇ ਬਿਆਨ ’ਤੇ ਟਰੱਕ ਚਾਲਕ ਖਿਲਾਫ਼ ਕੇਸ ਦਰਜ ਕੀਤਾ ਹੈ।
Advertisement
Advertisement