ਟਰੰਪ ਵੱਲੋਂ ਚੀਨ ’ਤੇ ਟੈਕਸ ਘਟਾ ਕੇ 80 ਫ਼ੀਸਦ ਕਰਨ ਦੀ ਤਜਵੀਜ਼
05:58 AM May 10, 2025 IST
ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਚੀਨ ’ਤੇ ਲੱਗੀਆਂ ਉੱਚੀਆਂ ਟੈਕਸ ਦਰਾਂ ਨੂੰ ਘਟਾ ਕੇ ਅੱਜ 80 ਫ਼ੀਸਦ ਕਰਨ ਦੀ ਤਜਵੀਜ਼ ਪੇਸ਼ ਕੀਤੀ ਹੈ। ਇਸ ਨੂੰ ਦੋਵੇਂ ਦੇਸ਼ਾਂ ਵਿਚਾਲੇ ਛਿੜੀ ਵਪਾਰਕ ਜੰਗ ਨੂੰ ਸ਼ਾਂਤ ਕਰਨ ਵਾਲੇ ਕਦਮ ਵਜੋਂ ਦੇਖਿਆ ਜਾ ਰਿਹਾ ਹੈ। ਦੋਹਾਂ ਦੇਸ਼ਾਂ ਵਿਚਾਲੇ ਹਫ਼ਤੇ ਦੇ ਅਖ਼ੀਰ ਵਿੱਚ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਟੈਕਸਾਂ ਵਿੱਚ ਕਟੌਤੀ ਦਾ ਇਹ ਕਦਮ ਉਠਾਇਆ ਗਿਆ ਹੈ। ਟਰੰਪ ਨੇ ਅੱਜ ਸਵੇਰੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਇਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ, ‘‘ਚੀਨ ’ਤੇ 80 ਫ਼ੀਸਦ ਟੈਕਸ ਸਹੀ ਜਾਪਦਾ ਹੈ।’’ -ਏਪੀ
Advertisement
Advertisement