ਟਰੈਫਿਕ ਪੁਲੀਸ ਨੇ ਰਿਫਲੈਕਟਰ ਲਗਾਏ
05:15 AM Jan 14, 2025 IST
ਫਗਵਾੜਾ: ਟਰੈਫਿਕ ਪੁਲੀਸ ਵੱਲੋਂ 11 ਤੋਂ 17 ਜਨਵਰੀ ਤੱਕ ਮਨਾਏ ਜਾ ਰਹੇ ਸੜਕ ਸੁਰੱਖਿਆ ਹਫਤਾ ਦੀ ਲੜੀ ਤਹਿਤ ਅੱਜ ਸਥਾਨਕ ਜੀਟੀ ਰੋਡ ’ਤੇ ਟਰੈਫਿਕ ਪੁਲੀਸ ਇੰਚਾਰਜ ਅਮਨ ਕੁਮਾਰ ਤੇ ਐੱਸਐੱਚਓ ਸਿਟੀ ਅਮਨਦੀਪ ਨਾਹਰ ਦੀ ਅਗਵਾਈ ਹੇਠ ਵਾਹਨ ਚਾਲਕਾਂ ਨੂੰ ਟਰੈਫਿਕ ਨਿਯਮਾਂ ਪ੍ਰਤੀ ਜਾਣੂ ਕਰਵਾਇਆ ਗਿਆ ਅਤੇ ਵਾਹਨਾਂ ਉੱਪਰ ਰਿਫਲੈਕਟਰ ਤੇ ਸਟੀਕਰ ਲਗਾਏ ਗਏ। ਇਸ ਮੌਕੇ ਐਸ.ਪੀ. ਰੁਪਿੰਦਰ ਕੌਰ ਭੱਟੀ ਤੇ ਡੀ.ਐਸ.ਪੀ. ਭਾਰਤ ਭੂਸ਼ਣ ਨੇ ਰਿਫਲੈਕਟਰ ਤੇ ਸਟਿੱਕਰ ਲਗਾਉਣ ਦੀ ਸ਼ੁਰੂਆਤ ਕਰਵਾਈ। ਭੱਟੀ ਨੇ ਦੱਸਿਆ ਕਿ ਧੁੰਦ ਤੋਂ ਬਚਾਅ ਲਈ ਵਾਹਨਾਂ ਦੇ ਪਿੱਛੇ ਰਿਫਲੈਕਟਰ ਲਗਾਏ ਜਾ ਰਹੇ ਹਨ ਤੇ ਸਾਈਬਰ ਕਰਾਈਮ ਦਾ ਸ਼ਿਕਾਰ ਲੋਕਾਂ ਨੂੰ ਹੈਲਪ ਲਾਈਨ ਨੰਬਰ 1130 ਉੱਪਰ ਸ਼ਿਕਾਇਤ ਕਰਨ ਹਿਤ ਜਾਣਕਾਰੀ ਦੇਣ ਲਈ ਹਰੇਕ ਵਾਹਨ ਦੇ ਪਿੱਛੇ ਸਟਿੱਕਰ ਲਗਾਏ ਜਾ ਰਹੇ ਹਨ। -ਪੱਤਰ ਪ੍ਰੇਰਕ
Advertisement
Advertisement
Advertisement