ਟਰੈਕ ਸਾਈਕਲਿੰਗ: ਹਿਮਾਂਸ਼ੀ ਨੇ ਤਗ਼ਮੇ ਜਿੱਤੇ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 15 ਮਾਰਚ
ਕੁਰੂਕਸ਼ੇਤਰ ਦੇ ਧੀ ਹਿਮਾਂਸ਼ੀ ਸਿੰਘ ਨੇ ਆਲ ਇੰਡੀਆ ਯੂਨੀਵਰਸਿਟੀ ਟਰੈਕ ਸਾਈਕਲਿੰਗ ਈਵੈਂਟ ਵਿੱਚ 3 ਤਗ਼ਮੇ ਜਿੱਤੇ। ਜ਼ਿਕਰਯੋਗ ਹੈ ਕਿ ਅੰਤਰਰਾਸ਼ਟਰੀ ਖਿਡਾਰਨ ਹਿਮਾਂਸ਼ੀ ਸਿੰਘ ਪਹਿਲਾਂ ਵੀ ਕਈ ਰਾਸ਼ਟਰੀ ਤੇ ਅੰਤਰਰਾਸ਼ਟਰੀ ਮੁਕਾਬਲੇ ਜਿੱਤ ਚੁੱਕੀ ਹੈ। ਇਸ ਪ੍ਰਾਪਤੀ ’ਤੇ ਸਾਈਕਲਿੰਗ ਐਸੋਸੀਏਸ਼ਨ ਦੇ ਡੀਐੱਸਓ, ਮਨੋਜ ਕੁਮਾਰ, ਸਾਈਕਲਿੰਗ ਕੋਚ ਕੁਲਦੀਪ ਵੜੈਚ, ਪੰਜਾਬ ਸਿੰਘ, ਨੀਰਜ ਤੰਵਰ ਨੇ ਖਿਡਾਰਨ ਹਿਮਾਂਸ਼ੀ ਸਿੰਘ ਦੀ ਇਸ ਉਪਲਬਧੀ ’ਤੇ ਉਸ ਦੇ ਪਿਤਾ ਐਡਵੋਕੇਟ ਸੁਨੀਲ ਕੁਮਾਰ ਨੂੰ ਵਧਾਈ ਤੇ ਸ਼ੁਭ ਕਾਮਨਾਵਾਂ ਦਿੱਤੀਆਂ। ਖਿਡਾਰਨ ਦੇ ਪਿਤਾ ਐਡਵੋਕੇਟ ਸੁਨੀਲ ਕੁਮਾਰ ਨੇ ਕਿਹਾ ਕਿ ਅੰਤਰਾਸ਼ਟਰੀ ਖਿਡਾਰਨ ਹਿਮਾਂਸ਼ੀ ਸਿੰਘ ਨੇ 9 ਤੋਂ 13 ਮਾਰਚ ਤਕ ਭੁਵਨੇਸ਼ਵਰ ਵਿੱਚ ਹੋਏ ਆਲ ਇੰਡੀਆ ਯੂਨੀਵਰਯਿਟੀ ਟਰੈਕ ਸਾਈਕਲਿੰਗ ਈਵੈਂਟ ਵਿੱਚ ਤਿੰਨ ਤਗ਼ਮੇ ਜਿੱਤੇ। ਇਸ ਖਿਡਾਰਨ ਨੇ ਟੀਮ ਸਪ੍ਰਿੰਟ ਵਿੱਚ ਚਾਂਦੀ, ਪੁਆਇੰਟ ਦੌੜ ਵਿਚ ਚਾਂਦੀ ਅਤੇ ਸਕ੍ਰੈਚ ਦੌੜ ਵਿਚ ਕਾਂਸੀ ਦਾ ਤਗ਼ਮਾ ਜਿੱਤਿਆ। ਹਿਮਾਂਸ਼ੀ ਚੰਡੀਗੜ੍ਹ ਯੂਨੀਵਰਸਿਟੀ ਵਿਚ ਬੀਏ ਫਾਈਨਲ ਵਿੱਚ ਪੜ੍ਹ ਰਹੀ ਹੈ।