ਝੁੱਗੀਆਂ ’ਚ ਰਹਿਣ ਵਾਲੀਆਂ ਔਰਤਾਂ ਲਈ ਸਿਲਾਈ ਸੈਂਟਰ
ਲੁਧਿਆਣਾ, 2 ਜਨਵਰੀ
ਭਗਵਾਨ ਮਹਾਂਵੀਰ ਸੇਵਾ ਸੁਸਾਇਟੀ ਦੀ ਮਹਿਲਾ ਸ਼ਾਖਾ ਵੱਲੋਂ ਨੀਲਮ ਜੈਨ ਪ੍ਰਧਾਨ ਮਹਿਲਾ ਸ਼ਾਖਾ ਦੀ ਅਗਵਾਈ ਹੇਠ ਝੁੱਗੀ-ਝੋਪੜੀ ਵਿੱਚ ਰਹਿਣ ਵਾਲੀਆਂ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਲਈ ਪਿੰਡ ਚੂਹੜਪੁਰ ਸਥਿਤ ਮੋਹਨ ਅਨਕਲੇਵ ਲਾਧੀਆਂ ਰੋਡ ਵਿੱਚ ਜੈਨ ਚੈਰੀਟੇਬਲ ਸਲਾਈ ਸੈਂਟਰ ਖੋਲ੍ਹਿਆ ਗਿਆ ਜਿਸ ਵਿੱਚ ਸ੍ਰੀਮਤੀ ਮੀਨਾ ਦੇਵੀ ਦੀ ਅਗਵਾਈ ਹੇਠ ਔਰਤਾਂ ਨੂੰ ਸਵੈ ਨਿਰਭਰ ਬਣਾਉਣ ਲਈ ਸਲਾਈ ਕਢਾਈ ਦੀ ਸਿਖਲਾਈ ਦਿੱਤੀ ਜਾਵੇਗੀ।
ਇਸ ਮੌਕੇ 15 ਔਰਤਾਂ ਨੇ ਕੋਰਸ ਵਿੱਚ ਦਾਖ਼ਲਾ ਲੈਣ ਲਈ ਆਪਣੀ ਰਜਿਸਟ੍ਰੇਸ਼ਨ ਕਰਵਾਈ। ਇਸ ਮੌਕੇ ਸੋਸੈਕਟੀ ਵੱਲੋਂ ਇਨਾ ਇਲਾਕਿਆਂ ਵਿੱਚ ਇਸ ਮੌਕੇ ਇਨ੍ਹਾਂ ਝੁੱਗੀਆਂ ਵਿੱਚ ਰਹਿਣ ਵਾਲੇ ਬੱਚਿਆਂ ਨੂੰ ਜਗਤ ਰਾਮ ਦਰਸ਼ਨਾ ਜੈਨ ਮਮੋਰੀਅਲ ਵਿਦਿਆ ਮੰਦਰ ਦੀ ਆਗੂ ਡਾ. ਬਬੀਤਾ ਜੈਨ ਦੀ ਦੇਖ ਰੇਖ ਹੇਠ ਗਰਮ ਟੋਪੀਆਂ ਅਤੇ ਖਾਣ ਪੀਣ ਦਾ ਸਾਮਾਨ ਵੰਡਿਆ ਗਿਆ। ਇਸ ਤੋਂ ਇਲਾਵਾ ਕੰਮ ਕਰਨ ਵਾਲੇ ਮਜ਼ਦੂਰ ਬੱਚਿਆਂ ਨੂੰ ਵੀ ਗਰਮ ਟੋਪੀਆਂ ਦਿੱਤੀਆਂ ਗਈਆਂ। ਇਸ ਮੌਕੇ ਸ੍ਰੀਮਤੀ ਨੀਲਮ ਜੈਨ ਅਤੇ ਤ੍ਰਿਸ਼ਾ ਜੈਨ ਵੱਲੋਂ ਸਮਾਜ ਸੇਵਕਾ ਮੀਨਾ ਦੇਵੀ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰਧਾਨ ਰਾਕੇਸ਼ ਜੈਨ, ਰਮਾ ਜੈਨ, ਅਸ਼ੋਕ ਕੁਮਾਰ, ਆਰਤੀ, ਨੰਦਨੀ ਅਤੇ ਮੋਨਿਕਾ ਵੀ ਹਾਜ਼ਰ ਸਨ।