ਜੌਰਜੀਆ ’ਚ ਫੌਤ ਹੋਏ ਜੋੜੇ ਦਾ ਸਸਕਾਰ
05:47 AM Dec 24, 2024 IST
ਪੱਤਰ ਪ੍ਰੇਰਕ
Advertisement
ਸੁਨਾਮ ਊਧਮ ਸਿੰਘ ਵਾਲਾ, 23 ਦਸੰਬਰ
ਜੌਰਜੀਆ ਵਿੱਚ ਬੀਤੇ ਦਿਨੀਂ ਇੱਕ ਹਾਦਸੇ ’ਚ ਸੁਨਾਮ ਦੇ ਫੌਤ ਹੋਏ ਪਤੀ-ਪਤਨੀ ਰਵਿੰਦਰ ਸਿੰਘ ਅਤੇ ਗੁਰਵਿੰਦਰ ਕੌਰ ਦੀਆਂ ਦੇਹਾਂ ਦਾ ਅੱਜ ਸ਼ਹਿਰ ’ਚ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਮੌਜੂਦ ਪਰਿਵਾਰ ਸਨੇਹੀ ਅਤੇ ਸ਼ਹਿਰਵਾਸੀਆਂ ਨੇ ਜੋੜੇ ਨੂੰ ਨਮ ਅੱਖਾਂ ਨਾਲ ਵਿਦਾਇਗੀ ਦਿੱਤੀ। ਇਸ ਮੌਕੇ ਸਰਬੱਤ ਭਲਾ ਦੀ ਟੀਮ ਦੇ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਸੁਖਮਿੰਦਰ ਸਿੰਘ ਨੇ ਦੱਸਿਆ ਕਿ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐੱਸਪੀ ਸਿੰਘ ਉਬਰਾਏ ਦੇ ਦਿਸ਼ਾ ਨਿਰਦੇਸ਼ਾ ’ਤੇ ਪੀੜਤ ਪਰਿਵਾਰ ਨੂੰ 5 ਹਜ਼ਾਰ ਰੁਪਏ ਮਹੀਨਾ ਤਾਉਮਰ ਪੈਨਸ਼ਨ ਦਿੱਤੀ ਜਾਵੇਗੀ ਅਤੇ ਪਰਿਵਾਰ ਦੀ ਮੰਗ ’ਤੇ ਹੋਰ ਵੀ ਆਰਥਿਕ ਮਦਦ ਕੀਤੀ ਜਾਵੇਗੀ।
Advertisement
Advertisement