ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜੋਗਿੰਦਰ ਸ਼ਰਮਾ ਨੇ ਕ੍ਰਿਕਟ ਤੋਂ ਸੰਨਿਆਸ ਲਿਆ

01:32 PM Feb 04, 2023 IST

ਨਵੀਂ ਦਿੱਲੀ: ਸਾਲ 2007 ਦੇ ਟੀ20 ਵਿਸ਼ਵ ਕੱਪ ਦੇ ਫਾਈਨਲ ਦੇ ਹੀਰੋ ਰਹੇ ਗੇਂਦਬਾਜ਼ ਜੋਗਿੰਦਰ ਸ਼ਰਮਾ (39) ਨੇ ਅੱਜ ਕ੍ਰਿਕਟ ਤੋਂ ਸੰਨਿਆਸ ਲੈ ਲਿਆ। ਉਸ ਨੇ ਚਾਰ ਇਕ ਰੋਜ਼ਾ ਅਤੇ ਚਾਰ ਹੀ ਟੀ20 ਮੈਚ ਖੇਡੇ ਸਨ ਅਤੇ ਪੰਜ ਵਿਕਟਾਂ ਹਾਸਲ ਕੀਤੀਆਂ। ਉਹ ਹਰਿਆਣਾ ਵੱਲੋਂ ਘਰੇਲੂ ਕ੍ਰਿਕਟ ਖੇਡਦੇ ਰਹੇ ਸਨ। ਜ਼ਿਕਰਯੋਗ ਹੈ ਕਿ ਟੀ20 ਵਿਸ਼ਵ ਕੱਪ ਦੌਰਾਨ ਪਾਕਿਸਤਾਨ ਜਿੱਤ ਦੇ ਕਰੀਬ ਸੀ ਅਤੇ ਆਖਰੀ ਚਾਰ ਗੇਂਦਾਂ ‘ਚ ਛੇ ਦੌੜਾਂ ਚਾਹੀਦੀਆਂ ਸਨ। ਪਰ ਜੋਗਿੰਦਰ ਸ਼ਰਮਾ ਦੀ ਗੇਂਦ ‘ਤੇ ਸ੍ਰੀਸੰਤ ਨੇ ਮਿਸਬਾਹ-ਉੱਲ-ਹੱਕ ਦਾ ਕੈਚ ਫੜ ਕੇ ਮੈਚ ਭਾਰਤ ਦੀ ਝੋਲੀ ਪਾ ਦਿੱਤਾ ਸੀ। ਜੋਗਿੰਦਰ ਸ਼ਰਮਾ ਨੇ ਭਾਰਤ ਲਈ ਇਹ ਆਖਰੀ ਮੈਚ ਖੇਡਿਆ ਸੀ। ਉਸ ਤੋਂ ਬਾਅਦ ਜੋਗਿੰਦਰ ਨੇ ਆਈਪੀਐੱਲ ‘ਚ ਚੇਨੱਈ ਸੁਪਰ ਕਿੰਗਜ਼ ਵੱਲੋਂ ਗੇਂਦਬਾਜ਼ੀ ਕੀਤੀ ਸੀ ਪਰ ਬਾਅਦ ‘ਚ ਉਹ ਡੀਐੱਸਪੀ ਭਰਤੀ ਹੋ ਗਿਆ ਸੀ। -ਪੀਟੀਆਈ

Advertisement

Advertisement
Advertisement