ਜੇਸੀਡੀਏਵੀ ਕਾਲਜ ਵਿੱਚ ‘ਡਿਜ਼ੀਟਲ ਮੀਡੀਆ’ ਵਿਸ਼ੇ ਉੱਤੇ ਸੈਮੀਨਾਰ
ਭਗਵਾਨ ਦਾਸ ਸੰਦਲ
ਦਸੂਹਾ, 4 ਅਪਰੈਲ
ਇੱਥੇ ਜਗਦੀਸ਼ ਚੰਦਰ ਡੀਏਵੀ (ਜੇਸੀਡੀਏਵੀ) ਕਾਲਜ ਵਿੱਚ ਇੰਗਲਿਸ਼ ਲਿਟਰੇਰੀ ਸਰਕਲ ਅਤੇ ਰੈੱਡ ਰਿਬਨ ਕਲੱਬ ਵੱਲੋਂ ਅਜੋਕੇ ਸਮੇਂ ਵਿੱਚ ਡਿਜੀਟਲ ਮੀਡੀਆ ਦੀ ਪ੍ਰਾਸੰਗਿਕਤਾ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਪ੍ਰਿੰਸੀਪਲ ਪ੍ਰੋ. ਰਾਕੇਸ਼ ਮਹਾਜਨ ਦੀ ਅਗਵਾਈ ਹੇਠ ਕਰਵਾਏ ਸੈਮੀਨਾਰ ਵਿੱਚ ਦਸੂਹਾ ਪ੍ਰੈੱਸ ਕਲੱਬ (ਡੀਪੀਸੀ) ਐਂਡ ਵੈਲਫੇਅਰ ਫਾਊਂਡੇਸ਼ਨ ਦੇ ਮੁੱਖ ਸਲਾਹਕਾਰ ਤੇ ਪੱਤਰਕਾਰ ਸੁਖਵਿੰਦਰ ਸਿੰਘ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਡਾ. ਅਮਨਦੀਪ ਰਾਣਾ ਨੇ ਮਹਿਮਾਨਾਂ ਦਾ ਰਸਮੀ ਸਵਾਗਤ ਕੀਤਾ।
ਮੁੱਖ ਬੁਲਾਰੇ ਸੁਖਵਿੰਦਰ ਸਿੰਘ ਨੇ ਕਿਹਾ ਕਿ ਡਿਜੀਟਲ ਮੀਡੀਆ ਸ਼ਾਨਾਮੱਤਾ ਤੇ ਤਰੱਕੀ ਭਰਪੂਰ ਸੰਭਾਵਨਾਵਾਂ ਵਾਲਾ ਖੇਤਰ ਹੈ। ਜਿਸ ਜ਼ਰੀਏ ਨਵਾਂ ਸਿੱਖਣ, ਨਵੇਂ ਸਬੰਧ ਬਣਾਉਣ, ਆਪਣੀ ਸ਼ਖ਼ਸੀਅਤ ਨਿਖਾਰਨ, ਸਿਰਜਣਾਤਮਕ ਕਲਾ ਦਾ ਵਿਕਾਸ ਸਮੇਤ ਹੋਣ ਬਹੁਤ ਸਾਰੇ ਗੁਣਾਂ ਨੂੰ ਵਿਕਸਿਤ ਕੀਤਾ ਜਾ ਸਕਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸਮਾਰਟ ਫੋਨ ਅਤੇ ਇੰਟਰਨੈੱਟ ਦੀ ਯੋਗ ਵਰਤੋਂ ਕਰਕੇ ਆਪਣੇ ਲਈ ਕਮਾਈ ਦਾ ਸਾਧਨ ਬਣਾਉਣ ਪ੍ਰਤੀ ਪ੍ਰੇਰਿਆ। ਇਸ ਮੌਕੇ ਅੰਗਰੇਜ਼ੀ ਵਿਭਾਗ ਦੇ ਡਾ. ਨਰਗਿਸ ਢਿੱਲੋਂ, ਪ੍ਰੋ. ਰਣਵੀਰ ਸਿੰਘ, ਰਜਿਸਟਰਾਰ ਡਾ. ਸੀਤਲ ਸਿੰਘ, ਰੈਡ ਰਿਬਨ ਕਲੱਬ ਦੇ ਪ੍ਰਧਾਨ ਪ੍ਰੋ. ਜਗਦੀਪ ਸਿੰਘ, ਡੀਨ ਡਾ. ਹਰਜੀਤ ਸਿੰਘ, ਪ੍ਰੀਤੀ ਸੋਹਲ, ਡਾ. ਭਾਨੂ ਗੁਪਤਾ, ਡਾ. ਅਮਿਤ ਸ਼ਰਮਾ, ਡਾ. ਦੀਪਕ ਕੁਮਾਰ, ਪ੍ਰੋ. ਓਂਕਾਰ, ਪ੍ਰੋ. ਦੀਪਕ ਕੁਮਾਰ, ਪ੍ਰੋ. ਵਿਰੇਂਦਰ ਸਿੰਘ ਤੇ ਪ੍ਰੋ. ਅਮਰਵੀਰ ਸਿੰਘ ਮੌਜੂਦ ਸਨ।