ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜੀਐੱਸਟੀ ਭੁਗਤਾਨ ਤੋਂ ਪਹਿਲਾਂ ਵਿਕਰੀ ਰਿਟਰਨ ਫਾਰਮ ਵਿੱਚ ਸੋਧ ਸੰਭਵ

07:50 AM Jun 24, 2024 IST

ਨਵੀਂ ਦਿੱਲੀ, 23 ਜੂਨ
ਵਸਤਾਂ ਤੇ ਸੇਵਾ ਕਰ (ਜੀਐੱਸਟੀ) ਕਰਦਾਤਾਵਾਂ ਕੋਲ ਹੁਣ ਮਹੀਨਾਵਾਰ ਜਾਂ ਤਿਮਾਹੀ ਕਰਾਂ ਦੇ ਭੁਗਤਾਨ ਤੋਂ ਪਹਿਲਾਂ ਬਾਹਰੀ ਸਪਲਾਈ ਜਾਂ ਵਿਕਰੀ ਰਿਟਰਨ ਫਾਰਮ ਜੀਐੱਸਟੀਆਰ-1 ਵਿੱਚ ਸੋਧ ਕਰਨ ਦਾ ਬਦਲ ਹੋਵੇਗਾ। ਜੀਐੱਸਟੀ ਕੌਂਸਲ ਨੇ ਸ਼ਨਿਚਰਵਾਰ ਨੂੰ ਆਪਣੀ ਮੀਟਿੰਗ ਵਿੱਚ ਕਰਦਾਤਾਵਾਂ ਨੂੰ ਟੈਕਸ ਦੀ ਮਿਆਦ ਲਈ ਫਾਰਮ ਜੀਐੱਸਟੀਆਰ-1 ਵਿਚਲੇ ਵੇਰਵਿਆਂ ’ਚ ਸੋਧ ਕਰਨ ਅਤੇ ਵਾਧੂ ਵੇਰਵੇ ਜੋਡ਼ਨ ਦੀ ਸਹੂਲਤ ਲਈ ਫਾਰਮ ਜੀਐੱਸਟੀਆਰ-1ਏ ਰਾਹੀਂ ਇਕ ਨਵੇਂ ਬਦਲ ਦੀ ਸਹੂਲਤ ਦੇਣ ਦੀ ਸਿਫਾਰਿਸ਼ ਕੀਤੀ ਸੀ। ਹਾਲਾਂਕਿ, ਉਕਤ ਟੈਕਸ ਦੀ ਮਿਆਦ ਲਈ ਜੀਐੱਸਟੀਆਰ-3ਬੀ ਵਿੱਚ ਰਿਟਰਨ ਭਰਨ ਤੋਂ ਪਹਿਲਾਂ ਜੀਐੱਸਟੀਆਰ-1ਏ ਦਾਖ਼ਲ ਕਰਨਾ ਹੋਵੇਗਾ। ਮੌਜੂਦਾ ਸਮੇਂ, ਜੀਐੱਸਟੀ ਕਰਦਾਤਾ ਬਾਹਰੀ ਸਪਲਾਈ ਰਿਟਰਨ ਜੀਐੱਸਟੀਆਰ-1 ਅਗਲੇ ਮਹੀਨੇ ਦੇ 11ਵੇਂ ਦਿਨ ਤੱਕ ਦਾਖ਼ਲ ਕਰਨੀ ਹੁੰਦੀ ਹੈ। -ਪੀਟੀਆਈ

Advertisement

Advertisement