ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜ਼ਿਲ੍ਹਾ ਪ੍ਰਸ਼ਾਸਨ ਨੇ ਲਾਲ ਕੋਠੀ ’ਚੋਂ ਝਾੜ-ਫੂਸ ਪੁੱਟਿਆ

05:13 AM Dec 10, 2024 IST
ਲਾਲ ਕੋਠੀ ਨੇੜਿਓਂ ਪੁੱਟਿਆ ਗਿਆ ਝਾੜ-ਫੂਸ।

ਗੁਰਨਾਮ ਸਿੰਘ ਅਕੀਦਾ
ਪਟਿਆਲਾ, 9 ਦਸੰਬਰ
ਪਟਿਆਲਾ ਦੇ 22 ਨੰਬਰ ਫਾਟਕ ਤੋਂ ਸਿਵਲ ਲਾਈਨ ਥਾਣੇ ਵੱਲ ਆਉਣ ਦੇ ਸੱਜੇ ਪਾਸੇ ਵਿਰਾਸਤੀ ਲਾਲ ਕੋਠੀ ਵਿਚ ਉੱਗੇ ਝਾੜ-ਫੂਸ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਪੁੱਟ ਦਿੱਤਾ ਹੈ। ਸਾਲਾਂ ਤੋਂ ਖ਼ਾਲੀ ਪਈ ਇਸ ਵਿਰਾਸਤੀ ਲਾਲ ਕੋਠੀ ਵਿਚ ਹੁਣ ਮੀਡੀਆ ਦੇ ਕੁਝ ਸੰਵੇਦਨਸ਼ੀਲ ਵਿਅਕਤੀਆਂ ਵੱਲੋਂ ਪਟਿਆਲਾ ਦਾ ਸਾਂਝਾ ਪ੍ਰੈੱਸ ਕਲੱਬ ਬਣਾਉਣ ਦੀ ਮੰਗ ਉਠਾਈ ਹੈ। ਇਸ ਕੋਠੀ ਵਿਚ ਉੱਗੇ ਝਾੜ-ਫੂਸ ਕਾਰਨ ਇੱਥੇ ਸੱਪਾਂ ਵੱਲੋਂ ਬਣਾਏ ਘਰ ਬਾਰੇ ਪੰਜਾਬੀ ਟ੍ਰਿਬਿਊਨ ਵਿਚ ਇਕ ਰਿਪੋਰਟ ਪ੍ਰਕਾਸ਼ਿਤ ਹੋਈ ਸੀ ਜਿਸ ’ਤੇ ਤੁਰੰਤ ਅਸਰ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਕੋਠੀ ਦੇ ਆਲ਼ੇ ਦੁਆਲੇ ਦੇ ਝਾੜ-ਫੂਸ ਪੁੱਟ ਦਿੱਤਾ ਹੈ ਹਾਲਾਂ ਕਿ ਕੋਠੀ ਦੀ ਸਫ਼ਾਈ ਕਰਨੀ ਹਾਲੇ ਵੀ ਬਾਕੀ ਹੈ। ਸੀਨੀਅਰ ਪੱਤਰਕਾਰ ਜਸਵਿੰਦਰ ਸਿੰਘ ਦਾਖਾ, ਮੀਡੀਆ ਕਲੱਬ ਦੇ ਸਾਬਕਾ ਪ੍ਰਧਾਨ ਗੁਰਪ੍ਰੀਤ ਸਿੰਘ ਚੱਠਾ, ਗੁਰਮੁਖ ਸਿੰਘ ਰੁਪਾਣਾ, ਮੀਡੀਆ ਵੈੱਲਫੇਅਰ ਐਸੋਸੀਏਸ਼ਨ ਪਟਿਆਲਾ ਦੇ ਪ੍ਰਧਾਨ ਲਾਲੀ, ਪਰਮਿੰਦਰ ਸਿੰਘ ਟਿਵਾਣਾ ਅਤੇ ਇੰਦਰਪਾਲ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਇੱਥੇ ਜ਼ਿਲ੍ਹੇ ਦੇ ਪੱਤਰਕਾਰਾਂ ਦੀ ਸਹੂਲਤ ਲਈ ਸਾਂਝਾ ਪ੍ਰੈੱਸ ਕਲੱਬ ਬਣਾ ਦਿੱਤਾ ਜਾਵੇ।

Advertisement

Advertisement