ਜਸਟਿਸ ਸੂਰਿਆ ਕਾਂਤ ਨਾਲਸਾ ਦੇ ਕਾਰਜਕਾਰੀ ਚੇਅਰਮੈਨ ਨਾਮਜ਼ਦ
05:41 AM May 11, 2025 IST
ਨਵੀਂ ਦਿੱਲੀ, 10 ਮਈ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸੁਪਰੀਮ ਕੋਰਟ ਦੇ ਜੱਜ ਸੂਰਿਆ ਕਾਂਤ ਨੂੰ ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ (ਨਾਲਸਾ) ਦਾ ਕਾਰਜਕਾਰੀ ਚੇਅਰਮੈਨ ਨਾਮਜ਼ਦ ਕੀਤਾ ਹੈ। ਨਾਲਸਾ ਨੇ ਕਿਹਾ, ‘‘ਕਾਰਜਕਾਰੀ ਚੇਅਰਮੈਨ ਵਜੋਂ ਜਸਟਿਸ ਸੂਰਿਆ ਕਾਂਤ ‘ਨਾਲਸਾ’ ਵੱਲੋਂ ਭਾਰਤ ’ਚ ਸਾਰੇ ਨਾਗਰਿਕਾਂ ਖਾਸਕਰ ਸਮਾਜ ਦੇ ਹਾਸ਼ੀਏ ’ਤੇ ਧੱਕੇ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਦੇ ਲੋਕਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਦਾਨ ਕਰਨ ਦੇ ਮਿਸ਼ਨ ਦੀ ਅਗਵਾਈ ਕਰਨਗੇ। ਇਸ ਵਿੱਚ ਕਿਹਾ ਕਿ ਗਿਆ ਕਿ ਨਾਮਜ਼ਦਗੀ ਰਾਸ਼ਟਰਪਤੀ ਵੱਲੋਂ ਕੀਤੀ ਸੀ ਅਤੇ ਕਾਨੂੰਨ ਤੇ ਨਿਆਂ ਮੰਤਰਾਲੇ ਵੱਲੋਂ 9 ਮਈ ਨੂੰ ਨੋਟੀਫਿਕੇਸ਼ਨ ਪ੍ਰਕਾਸ਼ਿਤ ਕੀਤਾ ਗਿਆ। ਇਹ ਨਾਮਜ਼ਦਗੀ 14 ਮਈ ਤੋਂ ਲਾਗੂ ਹੋਵੇਗੀ। ਬਿਆਨ ਮੁਤਾਬਕ, ‘‘ਸੁਪਰੀਮ ਕੋਰਟ ਦੇ ਜੱਜ ਜਸਟਿਸ ਬੀਆਰ ਗਵਈ ਨਾਲਸਾ ਦੇ ਪਿਛਲੇ ਕਾਰਜਕਾਰੀ ਚੇਅਰਮੈਨ ਸਨ। -ਪੀਟੀਆਈ
Advertisement
Advertisement