ਜਲੰਧਰ: ਠੰਢ ਕਾਰਨ ਲੋਕ ਘਰਾਂ ’ਚ ਰਹੇ
04:14 AM Jan 05, 2025 IST
ਪੱਤਰ ਪ੍ਰੇਰਕਜਲੰਧਰ, 4 ਜਨਵਰੀ
Advertisement
ਜ਼ਿਲ੍ਹੇ ਵਿੱਚ ਕੜਾਕੇ ਦੀ ਠੰਢ ਪੈਣ ਕਾਰਨ ਜਨਜੀਵਨ ਅਸਤ ਵਿਅਸਤ ਹੋ ਗਿਆ ਹੈ। ਅੱਜ ਲਗਾਤਾਰ ਧੁੰਦ ਪੈਣ ਕਾਰਨ ਦੁਕਾਨਦਾਰੀ ’ਤੇ ਵੀ ਅਸਰ ਪਿਆ ਹੈ ਤੇ ਜ਼ਿਆਦਾਤਰ ਦੁਕਾਨਦਾਰ ਗਾਹਕ ਨਾ ਆਉਣ ਕਾਰਨ ਵਿਹਲੇ ਦੇਖੇ ਗਏ। ਧੁੰਦ ਕਾਰਨ ਲੋਕ ਘਰਾਂ ਤੋਂ ਬਾਹਰ ਨਿਕਲ ਲਈ ਕਤਰਾਉਂਦੇ ਨਜ਼ਰ ਆਏ ਤੇ ਘਰ ਵਿੱਚ ਹੀ ਬੈਠ ਕੇ ਹੀਟਰ ਜਾਂ ਅੱਗ ਰਾਹੀਂ ਠੰਢ ਤੋਂ ਰਾਹਤ ਲੈਣ ਦੀ ਕੋਸ਼ਿਸ਼ ਕਰਦੇ ਰਹੇ। ਸੜਕਾਂ ’ਤੇ ਵੀ ਵਾਹਨ ਘੱਟ ਦਿਖਾਈ ਦੇ ਰਹੇ ਹਨ।
Advertisement
Advertisement