ਪੱਤਰ ਪ੍ਰੇਰਕਜਲੰਧਰ, 4 ਜਨਵਰੀਜ਼ਿਲ੍ਹੇ ਵਿੱਚ ਕੜਾਕੇ ਦੀ ਠੰਢ ਪੈਣ ਕਾਰਨ ਜਨਜੀਵਨ ਅਸਤ ਵਿਅਸਤ ਹੋ ਗਿਆ ਹੈ। ਅੱਜ ਲਗਾਤਾਰ ਧੁੰਦ ਪੈਣ ਕਾਰਨ ਦੁਕਾਨਦਾਰੀ ’ਤੇ ਵੀ ਅਸਰ ਪਿਆ ਹੈ ਤੇ ਜ਼ਿਆਦਾਤਰ ਦੁਕਾਨਦਾਰ ਗਾਹਕ ਨਾ ਆਉਣ ਕਾਰਨ ਵਿਹਲੇ ਦੇਖੇ ਗਏ। ਧੁੰਦ ਕਾਰਨ ਲੋਕ ਘਰਾਂ ਤੋਂ ਬਾਹਰ ਨਿਕਲ ਲਈ ਕਤਰਾਉਂਦੇ ਨਜ਼ਰ ਆਏ ਤੇ ਘਰ ਵਿੱਚ ਹੀ ਬੈਠ ਕੇ ਹੀਟਰ ਜਾਂ ਅੱਗ ਰਾਹੀਂ ਠੰਢ ਤੋਂ ਰਾਹਤ ਲੈਣ ਦੀ ਕੋਸ਼ਿਸ਼ ਕਰਦੇ ਰਹੇ। ਸੜਕਾਂ ’ਤੇ ਵੀ ਵਾਹਨ ਘੱਟ ਦਿਖਾਈ ਦੇ ਰਹੇ ਹਨ।