ਜਲਾਲ ’ਚ ਨਹਿਰੀ ਪਾਣੀ ਵਾਲੀ ਪਾਈਲਾਈਨ ਦਾ ਉਦਘਾਟਨ
05:50 AM Dec 11, 2024 IST
ਭਗਤਾ ਭਾਈ: ਆਮ ਆਦਮੀ ਪਾਰਟੀ ਹਲਕਾ ਰਾਮਪੁਰਾ ਫੂਲ ਦੇ ਕੋਆਰਡੀਨੇਟਰ ਬੂਟਾ ਸਿੰਘ ਜਲਾਲ ਨੇ ਪਿੰਡ ਜਲਾਲ ਵਿੱਚ ਨਹਿਰੀ ਪਾਣੀ ਲਈ ਰਜਬਾਹੇ ’ਚੋਂ ਨਵੀਂ ਪਾਈ ਗਈ ਜ਼ਮੀਨਦੋਜ਼ ਪਾਈਪਲਾਈਨ ਦਾ ਉਦਘਾਟਨ ਕੀਤਾ। ਬੂਟਾ ਸਿੰਘ ਜਲਾਲ ਨੇ ਦੱਸਿਆ ਕਿ ਸਾਢੇ ਚਾਰ ਕਿਲੋਮੀਟਰ ਲੰਬੀ ਇਸ ਪਾਈਪਲਾਈਨ ’ਤੇ 90 ਲੱਖ ਰੁਪਏ ਖਰਚ ਆਏ ਹਨ। ਇਸ ਪਾਈਪਲਾਈਨ ਰਾਹੀਂ 880 ਏਕੜ ਰਕਬੇ ਨੂੰ ਪਾਣੀ ਲੱਗੇਗਾ। ਜਲਾਲ ਨੇ ਕਿਹਾ ਕਿ ਪਿੰਡ ਜਲਾਲ ਦੀਆਂ ਬਾਕੀ 9 ਸ਼ਾਖਾਵਾਂ ਦਾ ਕੰਮ ਵੀ ਜਲਦੀ ਮੁਕੰਮਲ ਕੀਤਾ ਜਾਵੇਗਾ। ਇਸ ਮੌਕੇ ਸਰਪੰਚ ਸ਼ਿੰਦਰਪਾਲ ਸਿੰਘ, ਪੰਚ ਗੁਰਮੀਤ ਸਿੰਘ, ਚੇਅਰਮੈਨ ਸੋਹਣ ਸਿੰਘ, ਜਸਵੀਰ ਭੋਲੂ, ਗੋਰਾ ਮੈਂਬਰ, ਸੁਰਜੀਤ ਸੀਤਾ, ਸੰਦੀਪ ਸਨੀ, ਨਿਰਮਲ ਨਿੰਮਾ ਤੇ ਜੱਸਾ ਸੰਧੂ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement