ਨਿੱਜੀ ਪੱਤਰ ਪ੍ਰੇਰਕਲੁਧਿਆਣਾ, 15 ਦਸੰਬਰਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੀ ਮੀਟਿੰਗ ਇਥੇ ਭਾਈ ਰਣਧੀਰ ਸਿੰਘ ਨਗਰ ਵਿੱਚ ਹੋਈ ਜਿਸ ਵਿੱਚ ਨਿਗਮ ਚੋਣਾਂ ਵਿੱਚ ਵਾਰਡ 57 ਤੋਂ ਪਾਰਟੀ ਉਮੀਦਵਾਰ ਪ੍ਰਨੀਤ ਸ਼ਰਮਾ ਤੇ ਵਾਰਡ 58 ਤੋਂ ਮਨਮੋਹਨ ਸਿੰਘ ਮਨੀ ਨੂੰ ਸਮਰਥਨ ਦੇਣ ਦਾ ਫ਼ੈਸਲਾ ਕੀਤਾ ਗਿਆ। ਇਸ ਮੌਕੇ ਮਰਹੂਮ ਜਥੇਦਾਰ ਗੁਰਿੰਦਰਪਾਲ ਸਿੰਘ ਪੱਪੂ ਦੀ ਟੀਮ ਨੇ ਸ਼੍ਰੋਮਣੀ ਅਕਾਲੀ ਦਲ ਦੀ ਜ਼ਿਲ੍ਹਾ ਹਾਈਕਮਾਂਡ ਦਾ ਦੋਵੇਂ ਆਗੂਆਂ ਨੂੰ ਉਮੀਦਵਾਰ ਬਣਾਉਣ ’ਤੇ ਧੰਨਵਾਦ ਕਰਦਿਆਂ ਵੋਟਰਾਂ ਨੂੰ ਉਮੀਦਵਾਰਾਂ ਦੇ ਹੱਕ ਵਿੱਚ ਭੁਗਤਣ ਦੀ ਅਪੀਲ ਕੀਤੀ। ਇਸ ਮੌਕੇ ਐਡਵੋਕੇਟ ਗਗਨਪ੍ਰੀਤ ਸਿੰਘ, ਮਹਿੰਦਰ ਸਿੰਘ ਪਾਹਵਾ, ਨਰਿੰਦਰਪਾਲ ਸਿੰਘ ਮੱਕੜ, ਗੁਰਚਰਨ ਸਿੰਘ ਮਿੰਟਾ, ਨਗਿੰਦਰ ਸਿੰਘ ਅਤੇ ਹਰਜਿੰਦਰ ਸਿੰਘ ਨੇ ਕੁਲਵਿੰਦਰ ਸ਼ਰਮਾ ਕਿੰਦਾ ਅਤੇ ਮਨਮੋਹਨ ਸਿੰਘ ਮਨੀ ਨੂੰ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਹਰਵਿੰਦਰ ਸਿੰਘ ਰਾਜੂ, ਅਰਵਿੰਦਰ ਸਿੰਘ ਦੁੂਆ, ਵਰਿੰਦਰ ਸਿੰਘ ਸ਼ੈਲੀ, ਮਨਮੋਹਨ ਸਿੰਘ ਮੋਹਣੀ, ਬਲਜਿੰਦਰ ਸਿੰਘ ਮਠਾੜ ਅਤੇ ਰਵਿੰਦਰ ਸਿੰਘ ਬੇਦੀ ਵੀ ਹਾਜ਼ਰ ਸਨ।