ਨਿੱਜੀ ਪੱਤਰ ਪ੍ਰੇਰਕਜਗਰਾਉਂ, 10 ਜਨਵਰੀਸੜਕਾਂ ’ਤੇ ਕੂੜੇ ਦੇ ਢੇਰ ਅਤੇ ਸੀਵਰੇਜ ਬੰਦ ਹੋਣ ਦੀ ਸਮੱਸਿਆ ਤੋਂ ਤੰਗ ਸ਼ਹਿਰ ਵਾਸੀਆਂ ਦੀ ਪ੍ਰੇਸ਼ਾਨੀ ਨੂੰ ਵੇਖਦੇ ਹੋਏ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਤਿੰਨ ਦਿਨਾਂ ਅੰਦਰ ਈਓ ਤੋਂ ਲਿਖਤੀ ਜਵਾਬਤਲਬੀ ਦਾ ਨੋਟਿਸ ਜਾਰੀ ਕੀਤਾ ਜਿਸ ਮਗਰੋਂ ਕੌਂਸਲ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਹੈ। ਵਿਧਾਇਕਾ ਮਾਣੂੰਕੇ ਨੇ ਅੱਜ ਇਥੇ ਦੱਸਿਆ ਕਿ ਕੌਂਸਲ ਪ੍ਰਸ਼ਾਸਨ ਲਿਖਤੀ ਜਵਾਬ ਭੇਜ ਕੇ ਦੱਸਿਆ ਹੈ ਕਿ ਸਵਾਈਪਿੰਗ ਤੇ ਜੈਟਿੰਗ ਮਸ਼ੀਨਾਂ ਸਬੰਧੀ ਸਬੰਧਤ ਕੰਪਨੀ ਨੂੰ ਆਪ੍ਰੇਸ਼ਨ ਅਤੇ ਰੱਖ ਰਖਾਅ ਦਾ ਠੇਕਾ ਦਿੱਤਾ ਜਾ ਰਿਹਾ ਹੈ। ਇਨ੍ਹਾਂ ਮਸ਼ੀਨਾਂ ਦੁਆਰਾ ਸ਼ਹਿਰ ਦੀ ਸਫਾਈ ਕਰਵਾਉਣ ਸਬੰਧੀ ਟੈਂਡਰ ਲਗਾਏ ਜਾ ਰਹੇ ਹਨ, ਜਿਨ੍ਹਾਂ ਦਾ ਨਿਰਧਾਰਤ ਸਮਾਂ 21 ਦਿਨ ਹੋਵੇਗਾ। ਪ੍ਰਕਿਰਿਆ ਮੁਕੰਮਲ ਹੋਣ ਮਗਰੋਂ 15 ਤੋਂ 20 ਫਰਵਰੀ ਦਰਮਿਆਨ ਸਵਾਈਪਿੰਗ ਤੇ ਜੈਟਿੰਗ ਮਸ਼ੀਨਾਂ ਸ਼ਹਿਰ ਦੀਆਂ ਸੜਕਾਂ ਤੇ ਸੀਵਰੇਜ ਦੀ ਸਫਾਈ ਲਈ ਕੰਮ ਕਰਨਗੀਆਂ।