ਚੋਰ ਗਰੋਹ ਦੇ ਤਿੰਨ ਮੈਂਬਰ ਦੋ ਕਾਰਾਂ ਸਣੇ ਕਾਬੂ
05:40 AM Apr 13, 2025 IST
ਪੱਤਰ ਪ੍ਰੇਰਕਫਿਲੌਰ, 12 ਅਪਰੈਲ
Advertisement
ਸਥਾਨਕ ਪੁਲੀਸ ਨੇ ਕਾਰਾਂ ਚੋਰੀ ਕਰਨ ਵਾਲੇ ਗਰੋਹ ਦੇ ਤਿੰਨ ਮੈਂਬਰਾਂ ਨੂੰ ਦੋ ਕਾਰਾਂ ਸਣੇ ਗ੍ਰਿਫ਼ਤਾਰ ਕੀਤਾ ਹੈ। ਡੀਐੱਸਪੀ ਫਿਲੌਰ ਸਰਵਣ ਸਿੰਘ ਬੱਲ ਨੇ ਅੱਜ ਇੱਥੇ ਦੱਸਿਆ ਕਿ ਥਾਣਾ ਮੁਖੀ ਇੰਸਪੈਕਟਰ ਸੰਜੀਵ ਕਪੂਰ ਦੀ ਟੀਮ ਨੇ ਜਸਕਰਨ ਸਿੰਘ, ਸੁਖਵੀਰ ਸਿੰਘ ਸੋਨੂੰ ਅਤੇ ਗੁਰਜਿੰਦਰ ਸਿੰਘ ਵਾਸੀ ਚੀਮਾਂ ਕਲਾਂ ਥਾਣਾ ਗੁਰਾਇਆ ਨੂੰ ਗੱਡੀਆਂ ਚੋਰੀ ਕਰਨ ਦੇ ਜ਼ੁਰਮ ਅਧੀਨ ਗ੍ਰਿਫ਼ਤਾਰ ਕੀਤਾ ਹੈ। ਮੁੱਢਲੀ ਪੁੱਛ-ਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਗਰੋਹ ਦਾ ਮੁੱਖ ਮੈਂਬਰ ਕਰਨ ਗੋਇਲ ਵਾਸੀ ਅੱਪਰਾ ਹੈ, ਜੋ ਆਪਣੇ ਨਾਲ ਹੋਰ ਵਿਅਕਤੀਆਂ ਨੂੰ ਮਿਲਾ ਕੇ ਚੰਡੀਗੜ੍ਹ, ਮੁਹਾਲੀ ਤੋਂ ਗੱਡੀਆਂ ਚੋਰੀ ਕਰਕੇ ਲਿਆਉਂਦਾ ਸੀ ਅਤੇ ਇਹ ਗੱਡੀਆਂ ਦੇ ਇੰਜਣ ਨੰਬਰ, ਚੈਸੀ ਨੰਬਰ ਅਤੇ ਨੰਬਰ ਪਲੇਟਾਂ ਬਦਲ ਕੇ ਸਸਤੇ ਭਾਅ ਵੇਚਦੇ ਸਨ। ਹੁਣ ਤੱਕ ਇਨ੍ਹਾਂ ਪਾਸੋਂ ਦੋ ਚੋਰੀ ਕੀਤੀਆਂ ਇਨੋਵਾ ਤੇ ਆਈ-20 ਗੱਡੀਆਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ।
Advertisement
Advertisement