ਚੋਰੀ ਦੇ ਮੋਟਰਸਾਈਕਲਾਂ ਸਮੇਤ ਕਾਬੂ
ਭਵਾਨੀਗੜ੍ਹ, 10 ਮਈ
ਇੱਥੋਂ ਦੀ ਪੁਲੀਸ ਨੇ ਚੋਰੀ ਦੇ 2 ਮੋਟਰਸਾਈਕਲਾਂ, ਟੀਵੀਐੱਸ ਅਤੇ 4 ਮੋਟਰਸਾਈਕਲਾਂ ਦੇ ਸਾਮਾਨ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਡੀਐੱਸਪੀ ਭਵਾਨੀਗੜ੍ਹ ਰਾਹੁਲ ਕੌਸ਼ਲ ਅਤੇ ਥਾਣਾ ਮੁਖੀ ਇੰਸਪੈਕਟਰ ਗੁਰਨਾਮ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਇਤਲਾਹ ਮਿਲੀ ਸੀ ਕਿ ਮਿਠਨਦੀਪ ਸਿੰਘ ਉਰਫ਼ ਮਿੱਠੂ ਵਾਸੀ ਮਥੁਰਾ ਕਲੋਨੀ ਪਟਿਆਲਾ ਮੋਟਰਸਾਈਕਲ ਚੋਰੀ ਕਰਕੇ ਜਾਂ ਆਪਣੇ ਸਾਥੀਆਂ ਦੇ ਚੋਰੀ ਕੀਤੇ ਮੋਟਰਸਾਈਕਲ ਆਪਣੀ ਦੁਕਾਨ ਗੁਰੂ ਕ੍ਰਿਪਾ ਸਪੇਅਰਪਾਰਟਸ ਨੇੜੇ ਖੋਸਲਾ ਹਸਪਤਾਲ ਭਵਾਨੀਗੜ੍ਹ ਵਿੱਚ ਲਿਆ ਕੇ ਉਨ੍ਹਾਂ ਦੇ ਸਪੇਅਰਪਾਰਟਸ ਨੂੰ ਤੋੜ ਕੇ ਵੇਚਣ ਦਾ ਧੰਦਾ ਕਰਦਾ ਹੈ। ਇਸ ਉਪਰੰਤ ਉਕਤ ਪੁਲੀਸ ਅਧਿਕਾਰੀਆਂ ਦੀ ਨਿਗਰਾਨੀ ਹੇਠ ਹੌਲਦਾਰ ਗੁਰਜਿੰਦਰ ਸਿੰਘ ਸਮੇਤ ਪੁਲੀਸ ਪਾਰਟੀ ਨੇ ਦੁਕਾਨ ’ਤੇ ਛਾਪੇਮਾਰੀ ਕਰਕੇ ਮਿਠਨਦੀਪ ਸਿੰਘ ਨੂੰ ਕਾਬੂ ਕਰ ਲਿਆ। ਇਸ ਦੌਰਾਨ 2 ਮੋਟਰਸਾਈਕਲ, ਟੀਵੀਐਸ ਅਤੇ 4 ਮੋਟਰਸਾਈਕਲਾਂ ਦਾ ਖੋਲ੍ਹਿਆ ਹੋਇਆ ਸਾਮਾਨ ਬਰਾਮਦ ਕੀਤਾ ਹੈ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।