ਚੋਰੀ ਦੇ ਮਾਮਲੇ ’ਚ ਤਿੰਨ ਗ੍ਰਿਫ਼ਤਾਰ
06:04 AM Dec 26, 2024 IST
ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 25 ਦਸੰਬਰ
ਮਟੌਰ ਪੁਲੀਸ ਨੇ ਸ਼ਹਿਰ ਵਿੱਚ ਸੁੰਨੇ ਘਰਾਂ ਵਿੱਚ ਚੋਰੀ ਕਰਨ ਦੇ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਨੂੰ ਚੋਰੀ ਦੇ ਗਹਿਣੇ ਅਤੇ ਹੋਰ ਸਮਾਨ ਸਣੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਅਸ਼ੀਸ਼ ਪਾਸੀ ਅਤੇ ਸੰਜੇ ਕੁਮਾਰ ਵਾਸੀ ਸੈਕਟਰ-49-ਸੀ ਚੰਡੀਗੜ੍ਹ ਵਜੋਂ ਹੋਈ ਹੈ, ਜਦੋਂਕਿ ਤੀਜਾ ਮੁਲਜ਼ਮ ਨਾਬਾਲਗ ਹੈ। ਅੱਜ ਇੱਥੇ ਮਟੌਰ ਥਾਣਾ ਦੇ ਐਸਐਚਓ ਇੰਸਪੈਕਟਰ ਅਮਨਦੀਪ ਤਰੀਕਾ ਨੇ ਦੱਸਿਆ ਕਿ ਸੁੰਨੇ ਘਰਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਚੋਰਾਂ ਦੀ ਪੈੜ ਨੱਪਣ ਲਈ ਪੁਲੀਸ ਵੱਲੋਂ ਵਿੱਢੀ ਵਿਸ਼ੇਸ਼ ਮੁਹਿੰਮ ਦੌਰਾਨ ਸਭ ਤੋਂ ਪਹਿਲਾਂ ਇੱਕ ਨਾਬਾਲਗ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ। ਮੁਲਜ਼ਮਾਂ ਕੋਲੋਂ ਚਾਂਦੀ ਦੀਆਂ ਤਿੰਨ ਕੌਲੀਆਂ, ਤਿੰਨ ਟਰੇਆਂ, ਇੱਕ ਚਮਚ, ਇੱਕ ਹਾਰ, 10 ਸਿੱਕੇ, ਆਰਟੀਫਿਸ਼ਲ ਗਹਿਣੇ, ਚਾਰ ਮੋਬਾਈਲ ਫੋਨ, 2500 ਰੁਪਏ, ਇੱਕ ਕਿੱਲੋ ਨਵੇਂ ਤੇ ਪੁਰਾਣੇ ਸਿੱਕੇ ਆਦਿ ਬਰਾਮਦ ਹੋਏ।
Advertisement
Advertisement