ਚੀਨ: ਪਟਾਕਾ ਫੈਕਟਰੀ ’ਚ ਧਮਾਕਾ, ਨੌਂ ਹਲਾਕ, 26 ਜ਼ਖ਼ਮੀ
05:15 AM Jun 18, 2025 IST
ਪੇਈਚਿੰਗ: ਕੇਂਦਰੀ ਚੀਨ ਵਿੱਚ ਪਟਾਕਾ ਫੈਕਟਰੀ ਵਿੱਚ ਜ਼ੋਰਦਾਰ ਧਮਾਕਾ ਹੋਣ ਕਾਰਨ ਨੌਂ ਜਣਿਆਂ ਦੀ ਮੌਤ ਹੋ ਗਈ ਅਤੇ 26 ਹੋਰ ਜ਼ਖ਼ਮੀ ਹੋ ਗਏ। ਮੀਡੀਆ ਨੇ ਅੱਜ ਦੱਸਿਆ ਕਿ ਇਹ ਧਮਾਕਾ ਸੋਮਵਾਰ ਨੂੰ ਹੁਨਾਨ ਸੂਬੇ ਵਿੱਚ ਹੋਇਆ।
ਸਰਕਾਰੀ ਮੀਡੀਆ ’ਤੇ ਪ੍ਰਸਾਰਿਤ ਵੀਡੀਓਜ਼ ਵਿੱਚ ਫੈਕਟਰੀ ਵਾਲੀ ਥਾਂ ’ਤੇ ਵੱਡੇ ਧਮਾਕੇ ਅਤੇ ਧੂੰਏਂ ਦਾ ਗੁਬਾਰ ਨਜ਼ਰ ਆ ਰਿਹਾ ਹੈ। ਧਮਾਕੇ ਨਾਲ ਨੇੜਲੀਆਂ ਇਮਾਰਤਾਂ ਨੂੰ ਭਾਰੀ ਨੁਕਸਾਨ ਪੁੱਜਾ ਹੈ ਅਤੇ ਲੋਕ ਡਿੱਗ ਰਹੇ ਮਲਬੇ ਤੋਂ ਬਚਣ ਵਾਸਤੇ ਭੱਜ ਰਹੇ ਹਨ। ਸਰਕਾਰੀ ਨਿਊਜ਼ ਏਜੰਸੀ ਸ਼ਿਨਹੂਆ ਅਨੁਸਾਰ, ਇਸ ਸਮੇਂ ਬਚਾਅ ਕਾਰਜ ਚੱਲ ਰਹੇ ਹਨ ਅਤੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਟੀਮ ਬਣਾਈ ਗਈ ਹੈ। ਚੀਨ ਦੇ ਐਮਰਜੈਂਸੀ ਪ੍ਰਬੰਧਨ ਮੰਤਰਾਲੇ ਨੇ ਅੱਜ ਕਿਹਾ ਕਿ ਉਸਨੇ ਘਟਨਾ ਸਥਾਨ ’ਤੇ ਬਚਾਅ ਕਾਰਜਾਂ ਦੀ ਅਗਵਾਈ ਕਰਨ ਲਈ ਇੱਕ ਟੀਮ ਭੇਜੀ ਹੈ। -ਪੀਟੀਆਈ
Advertisement
Advertisement