ਚੀਨੀ ਡੋਰ ਦੇ ਚਾਲੀ ਗੱਟੂ ਬਰਾਮਦ
07:38 AM Jan 07, 2025 IST
Advertisement
ਨਿੱਜੀ ਪੱਤਰ ਪ੍ਰੇਰਕ
ਫ਼ਿਰੋਜ਼ਪੁਰ, 6 ਜਨਵਰੀ
ਇਥੇ ਪਾਬੰਦੀ ਦੇ ਬਾਵਜੂਦ ਵਿਕਣ ਵਾਲੀ ਚੀਨੀ ਡੋਰ ਦੇ 40 ਗੱਟੂ ਬਰਾਮਦ ਹੋਏ ਹਨ। ਥਾਣਾ ਸਿਟੀ ਪੁਲੀਸ ਨੇ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਕੋਲੋਂ ਚੀਨੀ ਡੋਰ ਦੇ ਚਾਲੀ ਗੱਟੂ ਬਰਾਮਦ ਕੀਤੇ ਹਨ। ਬੀਤੇ ਦਿਨ ਪੁਲੀਸ ਨੂੰ ਦੋ ਨੌਜਵਾਨਾਂ ਬਾਰੇ ਸੂਹ ਮਿਲੀ ਸੀ ਕਿ ਉਹ ਕਿਸੇ ਹੋਰ ਇਲਾਕੇ ਵਿਚੋਂ ਚੀਨੀ ਡੋਰ ਲਿਆ ਕੇ ਇਥੇ ਮਹਿੰਗੇ ਭਾਅ ’ਤੇ ਵੇਚ ਰਹੇ ਹਨ। ਪੁਲੀਸ ਨੇ ਜਦੋਂ ਲਕਸ਼ਮੀ ਐਨਕਲੇਵ ਵਿੱਚ ਛਾਪਾ ਮਾਰਿਆ ਤਾਂ ਇਹ ਦੋਵੇਂ ਮੁਲਜ਼ਮ ਛੋਟੇ ਹਾਥੀ ਵਿੱਚ ਚੀਨੀ ਡੋਰ ਰੱਖ ਕੇ ਵੇਚ ਰਹੇ ਸਨ। ਪੁਲੀਸ ਨੇ ਮੌਕੇ ’ਤੇ ਚਾਲੀ ਗੱਟੂ ਬਰਾਮਦ ਕਰਕੇ ਮੁਲਜ਼ਮ ਜਸ਼ਨ ਵਾਸੀ ਲਕਸ਼ਮੀ ਐਨਕਲੇਵ ਨੂੰ ਕਾਬੂ ਕਰ ਲਿਆ ਜਦ ਕਿ ਉਸਦਾ ਦੂਜਾ ਸਾਥੀ ਵਿਸ਼ੂ ਵਾਸੀ ਲਕਸ਼ਮੀ ਐਨਕਲੇਵ ਪੁਲੀਸ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਿਆ। ਪੁਲੀਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
Advertisement
Advertisement
Advertisement