ਚਾਰ ਮਹੀਨੇ ਬੀਤਣ ਦੇ ਬਾਵਜੂਦ ਠੁਆਣਾ ਪੰਚਾਇਤ ਨੂੰ ਨਹੀਂ ਮਿਲਿਆ ਚਾਰਜ
05:54 AM Apr 16, 2025 IST
ਹਰਪ੍ਰੀਤ ਕੌਰ
ਹੁਸ਼ਿਆਰਪੁਰ, 15 ਅਪਰੈਲ
ਪਿੰਡ ਠੁਆਣਾ ਦੀ ਪੰਚਾਇਤ ਨੂੰ ਸਾਢੇ 4 ਮਹੀਨੇ ਬੀਤਣ ਦੇ ਬਾਵਜੂਦ ਚਾਰਜ ਨਾ ਮਿਲਣ ’ਤੇ ਸਰਪੰਚ ਮੀਨਾ ਰਾਣੀ ਅਤੇ ਪੰਚ ਗੁਰਟੇਕ ਸਿੰਘ ਨੇ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਮੰਗ ਪੱਤਰ ਦਿੱਤਾ। ਪੰਚਾਇਤ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਹਿਲਾਂ ਵੀ ਬੀਡੀਪੀਓ ਮਾਹਿਲਪੁਰ ਨੂੰ ਮੰਗ ਪੱਤਰ ਦਿੱਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸਮੇਂ ਸਿਰ ਚਾਰਜ ਨਾ ਮਿਲਣ ਕਰਕੇ ਪਿੰਡ ਵਿੱਚ ਗ੍ਰਾਮ ਪੰਚਾਇਤ ਕੋਈ ਕੰਮ ਨਹੀਂ ਕਰਵਾ ਸਕਦੀ ਅਤੇ ਨਾ ਹੀ ਕਿਸੇ ਵੀ ਕੰਮ ਲਈ ਕੋਈ ਮਤਾ ਪਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਰਹਿੰਦੇ ਚਾਰਜ ਦਿੱਤਾ ਹੁੰਦਾ ਤਾਂ ਪਿੰਡ ਵਿੱਚ ਕਈ ਕੰਮ ਹੋ ਜਾਣੇ ਸਨ। ਧੀਮਾਨ ਨੇ ਮੰਗ ਕੀਤੀ ਕਿ ਜੇਕਰ ਠੁਆਣਾ ਪੰਚਾਇਤ ਨੂੰ ਤੁਰੰਤ ਚਾਰਜ ਨਹੀਂ ਦਿੱਤਾ ਗਿਆ ਤਾਂ ਕਾਨੂੰਨੀ ਪ੍ਰਕਿਰਿਆ ਅਪਣਾਈ ਜਾਵੇਗੀ। ਇਸ ਮੌਕੇ ਸਤਿੰਦਰ ਸਿੰਘ, ਕੁਲਦੀਪ ਸਿੰਘ, ਗੁਰਜੀਤ ਸਿੰਘ ਅਤੇ ਰਾਮ ਚੰਦ ਆਦਿ ਮੌਜੂਦ ਸਨ।
Advertisement
Advertisement