ਘੱਗਾ ਨਗਰ ਪੰਚਾਇਤ ’ਤੇ ‘ਆਪ’ ਦੀ ਸਰਦਾਰੀ
ਘੱਗਾ(ਰਵੇਲ ਸਿੰਘ ਭਿੰਡਰ): ਨਗਰ ਪੰਚਾਇਤ ਘੱਗਾ ਦੀ ਆਮ ਚੋਣ ਅਮਨ ਅਮਾਨ ਨਾਲ ਨੇਪਰੇ ਚੜ੍ਹੀ ਗਈ ਹੈ। ਦਿਨ ਭਰ ਵੋਟਰਾਂ ਦਾ ਵੱਡਾ ਉਤਸ਼ਾਹ ਵੇਖਣ ਨੂੰ ਮਿਲਿਆ। ਇਸ ਚੋਣ ਪਿੜ ’ਚੋਂ ਸਤਾ ਧਿਰ ‘ਆਪ’ ਨੂੰ ਸਭ ਤੋਂ ਵੱਧ 8 ਵਾਰਡਾਂ ਦੀ ਜਿੱਤ ਨਸੀਬ ਹੋਈ ਹੈ। ਭਾਜਪਾ ਤੇ ਅਕਾਲੀ ਦਲ ਖਾਤਾ ਵੀ ਨਹੀਂ ਖੋਲ੍ਹ ਸਕੇ। ਜਦੋਂ ਕਿ ਕਾਂਗਰਸ ਨੂੰ ਸਿਰਫ ਇੱਕ ਹੀ ਵਾਰਡ ਹਾਸਿਲ ਹੋ ਸਕਿਆ ਹੈ। ਚਾਰ ਵਾਰਡਾਂ ’ਚੋਂ 4 ਆਜ਼ਾਦ ਉਮੀਦਵਾਰ ਵੀ ਜੇਤੂ ਰਹੇ ਹਨ। ਘੱਗਾ ਨਗਰ ਪੰਚਾਇਤ ਦੀਆਂ ਕੁੱਲ 13 ਵਾਰਡਾਂ ’ਚੋਂ ਪਹਿਲਾਂ 2 ਨੰਬਰ ਵਾਰਡ ’ਚੋਂ ‘ਆਪ’ ਦਾ ਉਮੀਦਵਾਰ ਗੁਰਵਿੰਦਰ ਸਿੰਘ ਗੁਰੀ ਨਿਰਵਿਰੋਧ ਜਿੱਤਿਆ ਸੀ ਤੇ ਅੱਜ ‘ਆਪ’ ਦੇ 7 ਹੋਰ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਹੈ। ਦੇਰ ਸ਼ਾਮ ਆਏ ਨਤੀਜੇ ਮੁਤਾਬਕ ਵਾਰਡ ਨੰਬਰ-1 ਤੋਂ ਕੁਲਦੀਪ ਕੌਰ (ਆਜ਼ਾਦ), ਵਾਰਡ ਨੰਬਰ 3 ਤੋਂ ਕੁਲਵਿੰਦਰ ਕੌਰ (‘ਆਪ’), ਵਾਰਡ ਨੰਬਰ 4 ਤੋਂ ਸ਼ਕਤੀ ਗੋਇਲ (‘ਆਪ’), 5 ਤੋਂ ਬੰਟੀ ਗੁਜ਼ਰ (ਆਜ਼ਾਦ), 6 ਤੋਂ ਜਸਵੰਤ ਸਿੰਘ ਜੱਸ (ਆਪ) ,7 ਤੋਂ ਬਲਜੀਤ ਕੌਰ (ਆਪ), 8 ਤੋਂ ਹਰਮੇਲ ਸਿੰਘ (ਆਜ਼ਾਦ), 9 ਤੋਂ ਸੋਨੀ ਕੌਰ (ਕਾਂਗਰਸ), 10 ਤੋਂ ਹਰਪਾਲ ਕੌਰ (ਆਪ), 11 ਤੋਂ ਗੁਰਜੀਤ ਕੌਰ (ਆਪ), 12 ਤੋਂ ਮਿੱਠੂ ਸਿੰਘ (ਆਪ) ਤੇ ਵਾਰਡ ਨੰਬਰ 13 ਤੋਂ ਅਮਨਦੀਪ ਕੌਰ (ਆਜ਼ਾਦ) ਜੇਤੂ ਰਹੇ।