For the best experience, open
https://m.punjabitribuneonline.com
on your mobile browser.
Advertisement

ਘੱਗਰ ਦੇ ਕੈਮੀਕਲ ਵਾਲੇ ਪਾਣੀ ਨੇ ਲੋਕ ਸਤਾਏ

04:12 AM Dec 22, 2024 IST
ਘੱਗਰ ਦੇ ਕੈਮੀਕਲ ਵਾਲੇ ਪਾਣੀ ਨੇ ਲੋਕ ਸਤਾਏ
ਘੱਗਰ ਨਦੀ ਵਿੱਚ ਪੈ ਰਿਹਾ ਦੂਸ਼ਿਤ ਪਾਣੀ।
Advertisement

ਜਗਤਾਰ ਸਮਾਲਸਰ
ਏਲਨਾਬਾਦ, 21 ਦਸੰਬਰ
ਹਰਿਆਣਾ ਦੇ ਕਈ ਜ਼ਿਲ੍ਹਿਆਂ ਵਿੱਚੋਂ ਲੰਘਦੀ ਘੱਗਰ ਦੇ ਆਸ-ਪਾਸ ਰਹਿਣ ਵਾਲੇ ਲੋਕਾਂ ਵਿੱਚ ਕੈਂਸਰ ਦਾ ਖਤਰਾ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਹੈ। ਇਸ ਨਦੀ ਦਾ ਪਾਣੀ ਨਾ ਤਾਂ ਪੀਣ ਯੋਗ ਹੈ ਅਤੇ ਨਾ ਹੀ ਨਹਾਉਣ ਯੋਗ ਹੈ। ਇਹ ਦੂਸ਼ਿਤ ਪਾਣੀ ਕੈਂਸਰ ਨੂੰ ਵਧਾ ਰਿਹਾ ਹੈ ਜਿਸ ਕਾਰਨ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਹਰ ਸਾਲ ਵਧ ਰਹੀ ਹੈ। ਸਿਰਸਾ ਜ਼ਿਲ੍ਹਾ ਦੇ ਬਹੁਤੇ ਏਰੀਏ ਵਿੱਚ ਘੱਗਰ ਦੇ ਪਾਣੀ ਨਾਲ ਸਿੰਚਾਈ ਕੀਤੀ ਜਾਂਦੀ ਹੈ। ਬਰਸਾਤੀ ਮੌਸਮ ਤੋਂ ਇਲਾਵਾ ਸਰਦੀ ਦੇ ਮੌਸਮ ਵਿੱਚ ਵੀ ਘੱਗਰ ਨਦੀ ਤੇ ਬਣੇ ਸਿਰਸਾ ਜ਼ਿਲ੍ਹੇ ਦੇ ਓਟੂ ਹੈੱਡ ਤੋਂ ਨਿਕਲਣ ਵਾਲੀਆਂ ਨਹਿਰਾਂ ਵਿੱਚ ਪਾਣੀ ਛੱਡਿਆ ਜਾਂਦਾ ਹੈ ਜੋ ਪੂਰੀ ਤਰ੍ਹਾਂ ਕੈਮੀਕਲ ਯੁਕਤ ਹੁੰਦਾ ਹੈ।
ਜ਼ਿਲ੍ਹੇ ਦੇ ਕਿਸਾਨ ਕਣਕ ਦੀ ਫ਼ਸਲ ਵਿੱਚ ਅਕਸਰ ਇਸ ਪਾਣੀ ਦਾ ਪ੍ਰਯੋਗ ਕਰਦੇ ਹਨ। ਕੈਮੀਕਲ ਯੁਕਤ ਇਹ ਪਾਣੀ ਅਨੇਕ ਬਿਮਾਰੀਆਂ ਨੂੰ ਪੈਦਾ ਕਰ ਰਿਹਾ ਹੈ। ਪੰਜਾਬ ਅਤੇ ਹਰਿਆਣਾ ਵਿੱਚ ਅਨੇਕ ਫੈਕਟਰੀਆਂ, ਉਦਯੋਗਿਕ ਇਕਾਈਆਂ ਦਾ ਕੈਮੀਕਲ ਯੁਕਤ ਅਤੇ ਬਹੁਤੇ ਸ਼ਹਿਰਾਂ ਦਾ ਦੂਸ਼ਿਤ ਪਾਣੀ ਘੱਗਰ ਨਦੀ ਵਿੱਚ ਪੂਰੇ ਧੜੱਲੇ ਨਾਲ ਪਾਇਆ ਜਾ ਰਿਹਾ ਹੈ ਅਤੇ ਇਹੀ ਪਾਣੀ ਅੱਗੇ ਕਿਸਾਨਾਂ ਵੱਲੋਂ ਫ਼ਸਲਾਂ ਲਈ ਵਰਤਿਆ ਜਾ ਰਿਹਾ ਹੈ ਜੋ ਮਨੁੱਖੀ ਜੀਵਨ ਵਿੱਚ ਬਿਮਾਰੀਆਂ ਦਾ ਵੱਡਾ ਕਾਰਨ ਬਣਦਾ ਜਾ ਰਿਹਾ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਵੀ ਲੋਕ ਸਭਾ ਵਿੱਚ ਇਸ ਗੱਲ ਦਾ ਖੁਲਾਸਾ ਕਰ ਚੁੱਕੇ ਹਨ ਕਿ ਹਰਿਆਣਾ ਵਿੱਚ ਕੈਂਸਰ ਮਰੀਜ਼ਾਂ ਦੀ ਗਿਣਤੀ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ ਅਤੇ ਘੱਗਰ ਨਦੀ ਦੇ ਖੇਤਰ ਵਿੱਚ ਇਹ ਅੰਕੜੇ ਹੋਰ ਵੀ ਗੰਭੀਰ ਹਨ।

Advertisement

ਹਰਿਆਣਾ ’ਚ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਵਧੀ
ਸਰਕਾਰੀ ਅੰਕੜਿਆਂ ਅਨੁਸਾਰ ਹਰਿਆਣਾ ਵਿੱਚ 2019 ਵਿੱਚ 1486, 2020 ਵਿੱਚ 1536, 2021 ਵਿੱਚ 1580, 2022 ਵਿੱਚ 1630 ਅਤੇ 2023 ਵਿੱਚ 1678 ਕੈਂਸਰ ਦੇ ਮਰੀਜ਼ ਹਨ ਪਰ ਗਰਾਊਂਡ ਰਿਪੋਰਟ ਅਨੁਸਾਰ ਇਹ ਅੰਕੜੇ ਬਹੁਤ ਹੀ ਘੱਟ ਹਨ। ਘੱਗਰ ਨਦੀ ਦੇ ਪਾਣੀ ਵਿੱਚ ਸ਼ੀਸ਼ਾ, ਲੋਹਾ ਅਤੇ ਐਲੂਮੀਨੀਅਮ ਦੀ ਮਾਤਰਾ ਨਿਰਧਾਰਤ ਮਾਤਰਾ ਤੋਂ ਕਿਤੇ ਵੱਧ ਹੈ ਜਿਸ ਕਾਰਨ ਘੱਗਰ ਦੇ ਏਰੀਏ ਵਿੱਚ ਕੈਂਸਰ ਵਧੇਰੇ ਫੈਲ ਰਿਹਾ ਹੈ। ਸਿਰਸਾ ਜ਼ਿਲ੍ਹੇ ਦੇ ਬੁੱਧੀਜੀਵੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਵਰਤਾਰੇ ਨੂੰ ਰੋਕਣ ਲਈ ਵੱਡੇ ਪੱਧਰ ਤੇ ਉਪਰਾਲੇ ਕੀਤੇ ਜਾਣ ਤਾਂ ਜੋ ਲੋਕ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋਣ ਤੋਂ ਬਚ ਸਕਣ।

Advertisement
Advertisement
Author Image

Jasvir Kaur

View all posts

Advertisement