ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਘਰ ’ਚ ਵੜ ਕੇ ਔਰਤ ’ਤੇ ਹਮਲਾ ਕਰਨ ਦੇ ਦੋਸ਼ ਹੇਠ 4 ਖ਼ਿਲਾਫ਼ ਕੇਸ ਦਰਜ

04:57 AM Mar 12, 2025 IST
featuredImage featuredImage

ਕੁਲਭੂਸ਼ਨ ਕੁਮਾਰ ਬਾਂਸਲ
ਰਤੀਆ, 11 ਮਾਰਚ
ਨੇੜਲੇ ਪਿੰਡ ਨੰਗਲ ਦੇ ਇਕ ਘਰ ਵਿੱਚ ਵੜ ਕੇ ਔਰਤ ’ਤੇ ਹਮਲਾ ਕਰਨ ਦੇ ਦੋਸ਼ ਹੇਠ ਪੁਲੀਸ ਨੇ ਪਰਿਵਾਰ ਦੀ ਔਰਤ ਸਣੇ 4 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਇਸ ਸਬੰਧੀ ਜ਼ਖ਼ਮੀ ਹੋਈ ਜੀਗੋ ਬਾਈ ਪਤਨੀ ਰਮੇਸ਼ ਕੁਮਾਰ ਦੀ ਸ਼ਿਕਾਇਤ ’ਤੇ ਬੱਗਾ ਰਾਮ ਤੋਂ ਇਲਾਵਾ ਉਸ ਦੀ ਪਤਨੀ ਦੇਵੀ, ਪੁੱਤਰ ਭਾਰਤ ਅਤੇ ਰੂਮਾ ਖਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਜੀਗੋ ਬਾਈ ਨੇ ਦੱਸਿਆ ਕਿ ਉਹ ਪਿੰਡ ਵਿਚ ਆਪਣੇ ਪਰਿਵਾਰ ਸਣੇ ਬੌਰੀ ਦੇ ਮਕਾਨ ਵਿਚ ਕਿਰਾਏ ’ਤੇ ਰਹਿੰਦੀ ਹੈ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਕਰੀਬ 9 ਵਜੇ ਉਹ ਆਪਣੇ ਮਕਾਨ ’ਤੇ ਸੀ ਤਾਂ ਇਸੇ ਦੌਰਾਨ ਹੀ ਮੁਲਜ਼ਮ ਪਰਿਵਾਰ ਦੇ ਜੀਅ ਆਪਣੇ ਹੱਥਾਂ ਵਿਚ ਗੰਡਾਸੇ ਅਤੇ ਸੋਟੀਆਂ ਲੈ ਕੇ ਆ ਗਏ ਅਤੇ ਘਰ ਅੰਦਰ ਹੀ ਉਸ ਨਾਲ ਕਥਿਤ ਤੌਰ ’ਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਲੜਾਈ ਝਗੜੇ ਦੇ ਰੌਲੇ ਨੂੰ ਸੁਣ ਕੇ ਉਸ ਦਾ ਪਤੀ ਮੌਕੇ ’ਤੇ ਆਇਆ ਤਾਂ ਮੁਲਜ਼ਮ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਮੌਕੇ ਤੋਂ ਹੀ ਫ਼ਰਾਰ ਹੋ ਗਏ। ਔਰਤ ਨੇ ਦੱਸਿਆ ਕਿ ਬਾਅਦ ਵਿੱਚ ਉਸ ਦੇ ਪੁੱਤਰ ਨੇ ਹੀ ਇਲਾਜ ਲਈ ਰਤੀਆ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਸੀ, ਪਰ ਡਾਕਟਰਾਂ ਨੇ ਅਗਰੋਹਾ ਮੈਡੀਕਲ ਰੈਫਰ ਕਰ ਦਿੱਤਾ। ਜ਼ਖ਼ਮੀ ਔਰਤ ਨੇ ਪੁਲੀਸ ਨੇ ਦੱਸਿਆ ਕਿ ਮੁਲਜ਼ਮਾਂ ਨੇ ਬਿਨਾਂ ਵਜ੍ਹਾ ਹੀ ਘਰ ਵਿਚ ਵੜ ਕੇ ਉਸ ’ਤੇ ਹਮਲਾ ਕੀਤਾ, ਇਸ ਲਈ ਇਨ੍ਹਾਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਪੁਲੀਸ ਨੇ ਪਰਿਵਾਰ ਦੇ ਲੋਕਾਂ ਖਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Advertisement

Advertisement