ਡੇਰਾਬੱਸੀ: ਸ੍ਰੀਮਤੀ ਐੱਨਐੱਨ ਮੋਹਨ ਡੀਏਵੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ। ਇਸ ਮੌਕੇ ਐੱਸਬੀਐੱਲ ਸਪੈਸ਼ਲਿਟੀ ਕੋਟਿੰਗਸ ਗਰੁੱਪ ਵੱਲੋਂ ਸਕੂਲ ’ਚ ਲਗਭਗ 20 ਕਿਲੋਵਾਟ ਦੇ ਸੋਲਰ ਪਾਵਰ ਪਲਾਂਟ ਦਾ ਉਦਘਾਟਨ ਕੀਤਾ। ਸੰਸਥਾ ਦੇ ਉਪ ਚੇਅਰਮੈਨ ਡਾ. ਅਮੋਦ ਗੁਪਤਾ ਨੇ ਅਤੇ ਸੰਸਥਾ ਦੇ ਪੁਰਾਣੇ ਵਿਦਿਆਰਥੀ ਮੁਕੇਸ਼ ਗਾਂਧੀ ਅਤੇ ਵਿਪਣ ਥੰਮਣ ਨੇ ਐੱਸਬੀਐੱਲ ਗਰੁੱਪ ਨੂੰ ਸੰਸਥਾ ਦਾ ਦੌਰਾ ਕਰਵਾਇਆ। ਪ੍ਰਿੰਸੀਪਲ ਪ੍ਰੀਤਮ ਦਾਸ ਨੇ ਦੱਸਿਆ ਕਿ ਸੋਲਰ ਪਲਾਂਟ ਲਗਭਗ 100 ਯੂਨਿਟ ਬਿਜਲੀ ਦਾ ਉਤਪਾਦਨ ਕਰੇਗਾ। ਸੰਸਥਾ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਅਸ਼ਵਨੀ ਜੈਨ ਨੇ ਆਪਣੇ ਫੋਨ ਸੁਨੇਹੇ ਰਾਹੀਂ ਵਾਤਾਵਰਨ ਦੀ ਸੰਭਾਲ ਲਈ ਹਰ ਸੰਭਵ ਸਹਿਯੋਗ ਦੇਣ ਦਾ ਵਾਅਦਾ ਕੀਤਾ। ਵਿਪਣ ਥੰਮਣ ਅਤੇ ਮੁਕੇਸ਼ ਗਾਂਧੀ ਨੇ ਸਾਂਝੇ ਰੂਪ ਵਿੱਚ ਆਏ ਹੋਏ ਸਭ ਮਹਿਮਾਨਾਂ ਦਾ ਧੰਨਵਾਦ ਕੀਤਾ। -ਨਿੱਜੀ ਪੱਤਰ ਪ੍ਰੇਰਕ