ਗੱਡੀਆਂ ’ਤੇ ਰਿਫਲੈਕਟਰ ਲਾਏ
05:25 AM Jan 07, 2025 IST
ਲੁਧਿਆਣਾ: ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਮੌਕੇ ਸਰਬੱਤ ਦਾ ਭਲਾ (ਚੈ) ਟਰੱਸਟ ਵੱਲੋਂ ਬਾਬਾ ਮੇਜਰ ਸਿੰਘ ਕਾਰ ਸੇਵਾ ਵਾਲਿਆਂ ਦੀ ਅਗਵਾਈ ਹੇਠ ਗੱਡੀਆਂ ’ਤੇ ਰਿਫਲੈਕਟਰ ਸਟਿੱਕਰ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਦੀ ਆਰੰਭਤਾ ਗੁਰਦੁਆਰਾ ਰੇਰੂ ਸਾਹਿਬ, ਪਾਤਸ਼ਾਹੀ ਦਸਵੀਂ ਸਾਹਨੇਵਾਲ ਵਿਖੇ ਵਿਸ਼ਵ ਪ੍ਰਸਿੱਧ ਗ੍ਰੇਟ ਖਲੀ, ਇਕਬਾਲ ਸਿੰਘ ਗਿਲ ਆਈਪੀਐਸ, ਗੁਰਪ੍ਰੀਤ ਸਿੰਘ ਸਿੱਧੂ ਏਸੀਪੀ ਟ੍ਰੈਫਿਕ, ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਅਤੇ ਬਲਜੀਤ ਸਿੰਘ ਹਰਾ ਨੇ ਕੀਤੀ। -ਨਿੱਜੀ ਪੱਤਰ ਪ੍ਰੇਰਕ
Advertisement
Advertisement