ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗੰਗਾ-ਜਮੁਨੀ ਤਹਿਜ਼ੀਬ ਦਾ ਬਿਹਤਰੀਨ ਨਮੂਨਾ ਹੈ ਉਰਦੂ: ਸੁਪਰੀਮ ਕੋਰਟ

04:56 AM Apr 17, 2025 IST
featuredImage featuredImage
ਨਵੀਂ ਦਿੱਲੀ, 16 ਅਪਰੈਲ
Advertisement

ਸੁਪਰੀਮ ਕੋਰਟ ਨੇ ਉਰਦੂ ਨੂੰ ‘ਗੰਗਾ ਜਮੁਨੀ ਤਹਿਜ਼ੀਬ’ ਦਾ ਬਿਹਤਰੀਨ ਨਮੂਨਾ ਦੱਸਦੇ ਹੋਏ ਕਿਹਾ ਕਿ ਉਰਦੂ ਇਸੇ ਧਰਤੀ ’ਤੇ ਪੈਦਾ ਹੋਈ ਹੈ ਅਤੇ ਇਸ ਨੂੰ ਸਿਰਫ਼ ਮੁਸਲਮਾਨਾਂ ਦੀ ਭਾਸ਼ਾ ਮੰਨ ਕੇ ਇਸ ਤੋਂ ਦੂਰ ਜਾਣਾ ਮੰਦਭਾਗਾ ਹੈ।

ਮਹਾਰਾਸ਼ਟਰ ਵਿੱਚ ਨਗਰ ਕੌਂਸਲ ਦੇ ਸਾਈਨਬੋਰਡ ’ਤੇ ਉਰਦੂ ਦੇ ਇਸਤੇਮਾਲ ਨੂੰ ਚੁਣੌਤੀ ਦੇਣ ਸਬੰਧੀ ਪਟੀਸ਼ਨ ਨੂੰ ਖਾਰਜ ਕਰਦੇ ਹੋਏ ਜਸਟਿਸ ਸੁਧਾਂਸ਼ੂ ਧੂਲੀਆ ਅਤੇ ਜਸਟਿਸ ਕੇ. ਵਿਨੋਦ ਚੰਦਰਨ ਦੇ ਬੈਂਚ ਨੇ ਇਹ ਵੀ ਕਿਹਾ ਕਿ ‘ਭਾਸ਼ਾ ਕੋਈ ਧਰਮ ਨਹੀਂ ਹੈ।’’ ਬੈਂਚ ਨੇ ਕਿਹਾ, ‘‘ਭਾਸ਼ਾ ਸਭਿਆਚਾਰ ਹੈ। ਭਾਸ਼ਾ ਕਿਸੇ ਫਿਰਕੇ ਅਤੇ ਉੁਸ ਦੇ ਲੋਕਾਂ ਦੀ ਸਭਿਅਤਾ ਦੇ ਸਫ਼ਰ ਨੂੰ ਮਾਪਣ ਦਾ ਪੈਮਾਨਾ ਹੈ। ਉਰਦੂ ਦਾ ਮਾਮਲਾ ਵੀ ਅਜਿਹਾ ਹੀ ਹੈ। ਇਹ ਗੰਗਾ-ਜਮੁਨੀ ਤਹਿਜ਼ੀਬ ਜਾਂ ਹਿੰਦੁਸਤਾਨੀ ਤਹਿਜ਼ੀਬ ਦਾ ਬਿਹਤਰੀਨ ਨਮੂਨਾ ਹੈ। ਸਾਨੂੰ ਆਪਣੀ ਵਿਭਿੰਨਤਾ ਦਾ ਸਨਮਾਨ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਦਾ ਆਨੰਦ ਮਾਣਨਾ ਚਾਹੀਦਾ ਹੈ, ਜਿਸ ਵਿੱਚ ਸਾਡੀਆਂ ਕਈ ਭਾਸ਼ਾਵਾਂ ਸ਼ਾਮਲ ਹਨ।’’

Advertisement

ਸਿਖ਼ਰਲੀ ਅਦਾਲਤ ਮਹਾਰਾਸ਼ਟਰ ਦੇ ਅਕੋਲਾ ਜ਼ਿਲ੍ਹੇ ਦੇ ਪਾਤੁਰ ਦੀ ਸਾਬਕਾ ਕੌਂਸਲਰ ਵਰਸ਼ਾਤਾਈ ਵੱਲੋਂ ਦਾਇਰ ਕੀਤੀ ਗਈ ਅਪੀਲ ’ਤੇ ਸੁਣਵਾਈ ਕਰ ਰਹੀ ਸੀ, ਜਿਸ ਨੇ ਨਗਰ ਕੌਂਸਲ ਦੇ ਨਾਮ ਵਾਲੇ ਬੋਰਡ ’ਤੇ ਮਰਾਠੀ ਦੇ ਨਾਲ-ਨਾਲ ਉਰਦੂ ਦੇ ਇਸਤੇਮਾਲ ਨੂੰ ਚੁਣੌਤੀ ਦਿੱਤੀ ਸੀ। -ਪੀਟੀਆਈ

 

 

Advertisement