ਗੋਨਿਆਣਾ ਮੰਡੀ ’ਚ ਟਰੱਕ ਡਰਾਈਵਰ ਦੀ ਲਹੂ-ਲੁਹਾਣ ਲਾਸ਼ ਮਿਲੀ
05:57 AM Apr 23, 2025 IST
ਪੱਤਰ ਪ੍ਰੇਰਕ
ਗੋਨਿਆਣਾ ਮੰਡੀ, 22 ਅਪਰੈਲ
ਇਥੇ ਅੱਜ ਸਵੇਰੇ ਇੱਕ ਟਰੱਕ ਡਰਾਈਵਰ ਦੀ ਲਹੂ-ਲੁਹਾਣ ਲਾਸ਼ ਮਿਲਣ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ। ਮ੍ਰਿਤਕ ਦੀ ਪਛਾਣ 35 ਸਾਲਾ ਸੋਨੂ ਕੁਮਾਰ ਵਾਸੀ ਮੁਕਤਸਰ ਸਾਹਿਬ ਵਜੋਂ ਹੋਈ ਹੈ। ਸੋਨੂ ਮੁਕਤਸਰ ਸਾਹਿਬ ਤੋਂ ਯੂਰੀਆ ਖਾਦ ਲੈ ਕੇ ਗੋਨਿਆਣਾ ਮੰਡੀ ਦੇ ਇੱਕ ਗੋਦਾਮ 'ਚ ਖਾਦ ਉਤਾਰਨ ਆਇਆ ਸੀ ਪਰ ਸੋਮਵਾਰ ਦੇਰ ਰਾਤ ਹੋ ਜਾਣ ਕਾਰਨ ਲੇਬਰ ਉਪਲਬਧ ਨਾ ਹੋਈ। ਇਸ ਕਰਕੇ ਉਹ ਰਾਤ ਨੂੰ ਟਰੱਕ ਉੱਤੇ ਹੀ ਸੌਂ ਗਿਆ। ਅੱਜ ਸਵੇਰੇ ਉਸ ਦੀ ਲਾਸ਼ ਸੜਕ ਤੋਂ ਮਿਲੀ, ਜਿਸ ਦੇ ਸਿਰ ’ਚ ਗੰਭੀਰ ਸੱਟਾਂ ਸਨ। ਲਾਸ਼ ਦੇ ਕੋਲ ਹੀ ਉਸ ਦਾ ਪਰਸ, ਮੋਬਾਈਲ ਤੇ ਹੋਰ ਦਸਤਾਵੇਜ਼ ਮਿਲਣ ਨਾਲ ਲੱਗਦਾ ਹੈ ਕਿ ਇਹ ਲੁੱਟ-ਖੋਹ ਦੀ ਘਟਨਾ ਨਹੀਂ, ਪਰ ਮੌਤ ਦੇ ਕਾਰਨ ਸ਼ੱਕੇ ਹਾਲਾਤ 'ਚ ਹਨ। ਸੂਚਨਾ ਮਿਲਦੇ ਹੀ ਥਾਣਾ ਨੇਹੀਆਂ ਦੀ ਪੁਲੀਸ, ਡੀਐਸਪੀ ਭੁੱਚੋਂ ਰਵਿੰਦਰ ਸਿੰਘ ਰੰਧਾਵਾ, ਡੀਐੱਸਪੀ ਡੀ ਖੁਸਪ੍ਰੀਤ ਸਿੰਘ ਅਤੇ ਫੋਰੈਂਸਿਕ ਟੀਮ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ।
Advertisement
Advertisement