ਗੁਰੂ ਗੋਬਿੰਦ ਸਿੰਘ ਸਕੂਲ ਵਿੱਚ ਖੇਡ ਮੁਕਾਬਲੇ ਕਰਵਾਏ
ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 3 ਦਸੰਬਰ
ਗੁਰੂ ਗੋਬਿੰਦ ਸਿੰਘ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੁੱਧਨਸਾਧਾਂ ਵਿੱਚ ਜਥੇਦਾਰ ਕਸ਼ਮੀਰ ਸਿੰਘ ਅਤੇ ਬਾਬਾ ਸੁਖਵਿੰਦਰ ਸਿੰਘ ਕਾਰ ਸੇਵਾ ਭੁੂਰੀ ਵਾਲਿਆਂ ਦੀ ਅਗਵਾਈ ਹੇਠ ਤਿੰਨ ਰੋਜ਼ਾ ਸਾਲਾਨਾ ਖੇਡ ਮੁਕਾਬਲੇ ਕਰਵਾਏ। ਇਸ ਦੌਰਾਨ ਬਾਬਾ ਸੁਖਦੇਵ ਸਿੰਘ ਇੰਚਾਰਜ ਗੁਰਦੁਆਰਾ ਬਾਉਲੀ ਸਾਹਿਬ ਘੜਾਮ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਅੰਡਰ-11 ਤੋਂ ਲੈ ਕੇ ਅੰਡਰ-19 ਤੱਕ 100, 200, 400, 600 ਅਤੇ 800 ਮੀਟਰ ਦੌੜਾਂ, ਸ਼ਾਟਪੁੱਟ, ਲੰਬੀ ਛਾਲ, ਬੈਡਮਿੰਟਨ ਅਤੇ ਵਾਲੀਬਾਲ ਦੇ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿੱਚ ਲੜਕੇ ਤੇ ਲੜਕੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਛੋਟੇ ਬੱਚਿਆਂ ਦੀਆਂ 50 ਮੀਟਰ ਦੌੜਾਂ, ਡੱਕ ਰੇਸ, ਮੰਕੀ ਰੇਸ ਤੇ ਬੈਲੂਨ ਰੇਸ ਆਦਿ ਦਿਲਚਸਪ ਮੁਕਾਬਲੇ ਹੋਏ। ਇਨ੍ਹਾਂ ਮੁਕਾਬਲਿਆਂ ਵਿੱਚ ਜੇਤੂਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ। ਦਿਪੇਂਦਰ ਪਾਲ ਸਿੰਘ ਨੂੰ ਲੜਕਿਆਂ ਅਤੇ ਮਹਿਕਦੀਪ ਕੌਰ ਨੂੰ ਲੜਕੀਆਂ ਵਿੱਚੋਂ ਸਰਵੋਤਮ ਅਥਲੀਟ ਚੁਣਿਆ ਗਿਆ। ਇਸ ਮੌਕੇ ਬੱਚਿਆਂ ਦੇ ਮਾਤਾ-ਪਿਤਾ ਵੀ ਹਾਜ਼ਰ ਸਨ। ਇਸ ਮੌਕੇ ਬਾਬਾ ਰਤਨ ਸਿੰਘ ਭੂਰੀ ਵਾਲੇ, ਸਰਦਾਰਾ ਸਿੰਘ, ਨਵਤੇਜ ਸਿੰਘ ਵੇਰਕਾ ਮੈਨੇਜਮੈਂਟ ਮੈਂਬਰ, ਬਲਰਾਜ ਸਿੰਘ, ਹਰਮਨ ਮਹਿਮਾ ਪੰਡੋਰੀ ਤੇ ਸਿਮਰਨ ਸਿੰਘ ਚਾਚਾ ਆਦਿ ਸ਼ਾਮਲ ਸਨ।