ਗੁਰਦੁਆਰਾ ਬਾਮੀਆਣਾ ਤੋਂ ਸੈਦੋਕੇ ਤੱਕ ਸੜਕ ਜਲਦੀ ਬਣੇਗੀ: ਉੱਗੋਂਕੇ
07:10 AM Jan 07, 2025 IST
ਭਦੌੜ: ਗੁਰਦੁਆਰਾ ਬਾਮੀਆਣਾ ਸਾਹਿਬ ਤੋਂ ਸੈਦੋਕੇ ਤੱਕ ਦੀ ਰਹਿੰਦੀ ਸੜਕ ਵੀ ਜਲਦ ਬਣਾ ਦਿੱਤੀ ਜਾਵੇਗੀ। ਇਹ ਗੱਲ ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਅੱਜ ਪੱਤੀ ਮੋਹਰ ਸਿੰਘ ਏ ਦੀ ਪੰਚਾਇਤ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਰਖਵਾਏ ਆਖੰਡ ਪਾਠ ਦੇੇ ਭੋਗ ਉਪਰੰਤ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਹੀ। ਉਨ੍ਹਾਂ ਪੰਚਾਇਤ ਨੂੰ ਭਰੋਸਾ ਦਿਵਾਇਆ ਕਿ ਬਾਮੀਆਣਾ ਸਾਹਿਬ ਵਾਲੀ ਸੜਕ ਬਣਨ ਨਾਲ ਦੋਹਾਂ ਪਿੰਡਾਂ ਨੂੰ ਵੱਡੀ ਸਹੂਲਤ ਮਿਲੇਗੀ। ਹਲਕਾ ਵਿਧਾਇਕ ਨੇ ਕਿਹਾ ਕਿ ਭਦੌੜ ਦੀਆਂ ਸਾਰੀਆਂ ਪੰਚਾਇਤਾਂ ਨੂੰ ਗ੍ਰਾਂਟ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਟਰੱਕ ਯੂਨੀਅਨ ਦੇ ਪ੍ਰਧਾਨ ਜਗਦੀਪ ਸਿੰਘ ਜੱਗੀ, ਸਰਪੰਚ ਪੰਡਤ ਭੋਲਾ ਰਾਮ, ਭੁਪਿੰਦਰ ਸਿੰਘ ਵਿੱਕੀ, ਹੈਰੀ ਧਾਲੀਵਾਲ, ਅਮਨਦੀਪ ਸਿੰਘ ਅਮਨਾ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement