ਗੁਰਦਾਸਪੁਰ ਸਹੋਦਿਆ ਸਕੂਲ ਕੰਪਲੈਕਸ ਦੀ ਮੀਟਿੰਗ
ਪੱਤਰ ਪ੍ਰੇਰਕ
ਧਾਰੀਵਾਲ, 6 ਮਈ
ਦੋਆਬਾ ਪਬਲਿਕ ਸਕੂਲ ਕੋਟ ਸੰਤੋਖ ਰਾਏ ’ਚ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਸੀ.ਬੀ.ਐੱਸ.ਈ. ਸਕੂਲਾਂ ਦੇ ਸਹੋਦਿਆ ਸਕੂਲ ਕੰਪਲੈਕਸ ਗੁਰਦਾਸਪੁਰ ਦੀ ਮੀਟਿੰਗ (ਸੈਸ਼ਨ 2025-26) ਹੋਈ। ਮੀਟਿੰਗ ਦੀ ਪ੍ਰਧਾਨਗੀ ਸਹੋਦਿਆ ਗਰੁੱਪ ਦੇ ਪ੍ਰਧਾਨ ਪ੍ਰਿੰਸੀਪਲ ਐੱਸ.ਬੀ ਨਾਯਰ ਨੇ ਕੀਤੀ। ਮੀਟਿੰਗ ਵਿੱਚ ਸਹੋਦਿਆ ਗਰੁੱਪ ਦੇ 14 ਸਕੂਲਾਂ ਦੇ ਪ੍ਰਿੰਸੀਪਲਾਂ ਨੇ ਸ਼ਮੂਲੀਅਤ ਕੀਤੀ। ਦੋਆਬਾ ਸਕੂਲ ਦੇ ਪ੍ਰਿੰਸੀਪਲ ਬਰਿੰਦਰ ਕੌਰ ਨੇ ਬਾਹਰੋਂ ਆਏ ਵੱਖ ਵੱਖ ਸਕੂਲਾਂ ਦੇ ਪ੍ਰਿੰਸੀਪਲਾਂ ਦਾ ਸਵਾਗਤ ਕੀਤਾ। ਮੀਟਿੰਗ ਦੌਰਾਨ ਨਵੇਂ ਅਕਾਦਮਿਕ ਸੈਸ਼ਨ 2025-26 ਲਈ ਵਿਦਿਆਰਥੀਆਂ ਦੀਆਂ ਵੱਖ-ਵੱਖ ਗਤੀਵਿਧੀਆਂ ਕਰਵਾਉਣ ਲਈ ਕੈਲੰਡਰ ਉਲੀਕਿਆ ਗਿਆ, ਜਿਸ ਵਿੱਚ ਅੰਤਰ-ਸਕੂਲ ਮੁਕਾਬਲੇ ਕਰਵਾਏ ਜਾਣਗੇ।
ਮੀਟਿੰਗ ਦੇ ਅਖੀਰ ਵਿੱਚ ਸਹੋਦਿਆ ਦੇ ਪ੍ਰਧਾਨ ਪ੍ਰਿੰਸੀਪਲ ਐੱਸ.ਬੀ. ਨਾਯਰ ਨੇ ਮੀਟਿੰਗ ਵਿੱਚ ਹਾਜ਼ਰ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲਾਂ ਦਾ ਧੰਨਵਾਦ ਕੀਤਾ। ਮੀਟਿੰਗ ਵਿੱਚ ਗੁਰਦਾਸਪੁਰ ਸਹੋਦਿਆ ਸਕੂਲ ਕੰਪਲੈਕਸ ਦੇ ਪ੍ਰਧਾਨ ਪ੍ਰਿੰਸੀਪਲ ਐਸ.ਬੀ. ਨਾਯਰ, ਵਾਈਸ ਪ੍ਰਧਾਨ ਪ੍ਰਿੰਸੀਪਲ ਬਰਿੰਦਰ ਕੌਰ, ਸੈਕਟਰੀ ਸ੍ਰੀ ਰਾਜੀਵ ਭਾਰਤੀ, ਜੁਆਇੰਟ ਸੈਕਟਰੀ ਪ੍ਰਿੰਸੀਪਲ ਉਪਮਾ ਮਹਾਜਨ, ਖਜਾਨਚੀ ਪ੍ਰਿੰਸੀਪਲ ਪੰਕਜ ਰਾਣਾ ਸਮੇਤ ਪ੍ਰਿੰਸੀਪਲ ਕਿਰਨ ਕੇਸਰ, ਪ੍ਰਿੰਸੀਪਲ ਮਨਦੀਪ ਕੁਮਾਰ, ਪ੍ਰਿੰਸੀਪਲ ਊਸ਼ਾ ਸ਼ਰਮਾ, ਪ੍ਰਿੰਸੀਪਲ ਸਮਿਕੀ ਕੌਛੜ, ਪ੍ਰਿੰਸੀਪਲ ਵੰਦਨਾ ਵੋਹਰਾ, ਪ੍ਰਿੰਸੀਪਲ ਜੈਅੰਤ ਸ਼ਰਮਾ, ਸ੍ਰੀ ਸਾਰੰਗ ਗੁਪਤਾ, ਪ੍ਰਿੰਸੀਪਲ ਡਾ. ਸ਼ਰਨਜੀਤ ਸਿੰਘ ਤੇ ਪ੍ਰਿੰਸੀਪਲ ਆਰਤੀ ਠਾਕੁਰ ਸ਼ਾਮਿਲ ਹੋਏ।