ਗੁਰਦਾਸਪੁਰ ਮੈਡੀਸਿਟੀ ’ਚ ਨਰਸਿੰਗ ਦਿਵਸ ਮਨਾਇਆ
ਕੇ ਪੀ ਸਿੰਘ
ਗੁਰਦਾਸਪੁਰ, 14 ਮਈ
ਅੰਤਰਰਾਸ਼ਟਰੀ ਨਰਸਿੰਗ ਦਿਵਸ ਮੌਕੇ ਗੁਰਦਾਸਪੁਰ ਦੇ ਮੈਡੀਸਿਟੀ ਹਸਪਤਾਲ ਵਿੱਚ ਇੱਕ ਪ੍ਰਭਾਵਸ਼ਾਲੀ ਪ੍ਰੋਗਰਾਮ ਕਰਵਾਇਆ ਗਿਆ ਜਿਸ ਦੌਰਾਨ ਸਮੂਹ ਸਟਾਫ਼ ਨੇ ਨਰਸਾਂ ਦੀ ਭੂਮਿਕਾ ਨੂੰ ਦਰਸਾਉਂਦੀਆਂ ਪ੍ਰਭਾਵਸ਼ਾਲੀ ਪੇਸ਼ਕਾਰੀਆਂ ਦਿੱਤੀਆਂ। ਇਸ ਪ੍ਰੋਗਰਾਮ ਵਿੱਚ ਆਈਐਮਏ ਗੁਰਦਾਸਪੁਰ ਦੇ ਪ੍ਰਧਾਨ ਡਾ ਬੀਐਸ ਬਾਜਵਾ ਮੁੱਖ ਮਹਿਮਾਨ ਵਜੋਂ ਪਹੁੰਚੇ । ਹਸਪਤਾਲ ਨਾਲ ਸੰਬੰਧਿਤ ਵੱਖ-ਵੱਖ ਡਾਕਟਰਾਂ ਅਤੇ ਨਰਸਿੰਗ ਸਟਾਫ਼ ਨੇ ਇੱਕ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ। ਗੁਰਦਾਸਪੁਰ ਮੈਡੀਸਿਟੀ ਦੇ ਐਮਡੀ ਡਾ. ਮਨਜੀਤ ਸਿੰਘ ਬੱਬਰ, ਡੀ ਐੱਮ ਗੈਸਟਰੋ ਡਾ. ਰਵਨੀਤ ਸਮਰਾ, ਗਾਇਨਾਕੋਲੋਜਿਸਟ ਡਾ. ਚੇਤਨਾ, ਡੈਂਟਲ ਸਰਜਨ ਡਾ. ਗੁਰਪ੍ਰੀਤ ਕੌਰ ਬੱਬਰ, ਫਿਜੀਓਥੈਰਪਿਸਟ ਡਾ. ਪੂਜਾ ਤਲਵਾਰ, ਡਾਕਟਰ ਦਾਊਦ ਸਮੇਤ ਵੱਖ-ਵੱਖ ਬੁਲਾਰਿਆਂ ਨੇ ਸਮੂਹ ਨਰਸਿੰਗ ਸਟਾਫ਼ ਨੂੰ ਨਰਸਿਸ ਦਿਵਸ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਮਰੀਜ਼ਾਂ ਦੇ ਇਲਾਜ ਲਈ ਜਿੱਥੇ ਡਾਕਟਰਾਂ ਦੀ ਤਾਂ ਅਹਿਮ ਭੂਮਿਕਾ ਹੁੰਦੀ ਹੀ ਹੈ, ਪਰ ਇਹ ਇਲਾਜ ਨਰਸਿੰਗ ਸਟਾਫ਼ ਦੇ ਸਹਿਯੋਗ ਤੋਂ ਬਿਨਾਂ ਸੰਭਵ ਨਹੀਂ ਹੋ ਸਕਦਾ। ਇਸ ਮੌਕੇ ਡਾਕਟਰ ਅਵਨੀਤ ਨੇ ਸਟੇਜ ਸਕੱਤਰ ਦੇ ਫ਼ਰਜ਼ ਨਿਭਾਏ ਅਤੇ ਨਾਲ ਹੀ ਫਲੋਰੈਂਸ ਨਾਈਟਿੰਗੇਲ ਦੀ ਜੀਵਨੀ ਬਾਰੇ ਚਾਨਣਾ ਪਾਇਆ।