ਗੁਜਰਾਤ: ਤਿੰਨ ਵਾਹਨਾਂ ਦੀ ਟੱਕਰ ’ਚ ਛੇ ਹਲਾਕ
05:58 AM May 04, 2025 IST
ਹਿੰਮਤਨਗਰ (ਗੁਜਰਾਤ), 3 ਮਈ
ਗੁਜਰਾਤ ਦੇ ਸਾਬਰਕਾਂਠਾ ਜ਼ਿਲ੍ਹੇ ਵਿੱਚ ਅੱਜ ਤਿੰਨ ਵਾਹਨਾਂ ਦੀ ਟੱਕਰ ’ਚ ਬੱਚੀ ਸਮੇਤ ਛੇ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਅੱਠ ਜ਼ਖ਼ਮੀ ਹੋ ਗਏ। ਖੇਰੋਜ ਥਾਣੇ ਦੇ ਇੰਸਪੈਕਟਰ ਉਮਤ ਨੇ ਦੱਸਿਆ ਕਿ ਹਿੰਗਟੀਆ ਪਿੰਡ ਨੇੜੇ ਸਟੇਟ ਹਾਈਵੇਅ ’ਤੇ ਜੀਪ ਅਤੇ ਬੱਸ ਵਿਚਾਲੇ ਟੱਕਰ ਹੋ ਗਈ। ਹਾਦਸੇ ਤੋਂ ਬਾਅਦ ਮੋਟਰਸਾਈਕਲ ਵੀ ਜੀਪ ਨਾਲ ਟਕਰਾਅ ਗਿਆ। ਮੋਟਰਸਾਈਕਲ ’ਤੇ ਤਿੰਨ ਵਿਅਕਤੀ ਸਵਾਰ ਸਨ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਹਾਦਸੇ ਵਿੱਚ ਛੇ ਵਿਅਕਤੀਆਂ ਦੀ ਮੌਤ ਹੋ ਗਈ। ਇਸ ਦੌਰਾਨ ਜੀਪ ਬੁਰੀ ਤਰ੍ਹਾਂ ਨੁਕਸਾਨੀ ਗਈ। ਬੱਸ ਬਨਾਸਕਾਂਠਾ ਜ਼ਿਲ੍ਹੇ ਦੇ ਅੰਬਾਜੀ ਤੋਂ ਵਡੋਦਰਾ ਜਾ ਰਹੀ ਸੀ, ਜਦਕਿ ਜੀਪ ਉਲਟ ਦਿਸ਼ਾ ਵਿੱਚ ਜਾ ਰਹੀ ਸੀ। ਜ਼ਖ਼ਮੀਆਂ ਨੂੰ ਹਿੰਮਤਨਗਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। -ਪੀਟੀਆਈ
Advertisement
Advertisement