ਬਿਹਾਰ ਭਾਰਤ ਦੀ ਅਪਰਾਧ ਰਾਜਧਾਨੀ ਵਿੱਚ ਬਦਲ ਗਿਆ ਹੈ: ਰਾਹੁਲ ਗਾਂਧੀ
04:08 PM Jun 06, 2025 IST
ਰਾਜਗੀਰ (ਬਿਹਾਰ), 6 ਜੂਨ
ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਲੈ ਕੇ ਬਿਹਾਰ ਵਿੱਚ ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਦੀ ਆਲੋਚਨਾ ਕੀਤੀ ਕਰਦਿਆਂ ਦੋਸ਼ ਲਗਾਇਆ ਕਿ ਇਹ ਸੂਬਾ ‘ਭਾਰਤ ਦੀ ਅਪਰਾਧ ਰਾਜਧਾਨੀ’ ਵਿੱਚ ਬਦਲ ਗਿਆ ਹੈ। ਨਾਲੰਦਾ ਦੇ ਰਾਜਗੀਰ ਵਿੱਚ ਸੰਵਿਧਾਨ ਸੁਰੱਖਿਆ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਗਾਂਧੀ ਨੇ ਭਾਰਤ ਪਾਕਿ ਟਕਰਾਅ ਦੌਰਾਨ ਸ਼ਾਂਤੀ ਦੀ ਵਿਚੋਲਗੀ ਕਰਨ ਦੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦਾਅਵਿਆਂ ’ਤੇ ਚੁੱਪ ਰਹਿਣ ਲਈ ਵੀ ਤਨਜ਼ ਕੱਸਿਆ।
ਸਾਬਕਾ ਕਾਂਗਰਸ ਪ੍ਰਧਾਨ ਨੇ ਜ਼ੋਰ ਦੇ ਕੇ ਕਿਹਾ, ‘‘ਬਿਹਾਰ, ਜਿਸਨੂੰ ਕਦੇ ਸ਼ਾਂਤੀ ਅਤੇ ਨਿਆਂ ਦੀ ਧਰਤੀ ਮੰਨਿਆ ਜਾਂਦਾ ਸੀ, ਹੁਣ ਭਾਰਤ ਦੀ ਅਪਰਾਧ ਰਾਜਧਾਨੀ ਵਿੱਚ ਬਦਲ ਗਿਆ ਹੈ।’’ ਉਨ੍ਹਾਂ ਕਿਹਾ, ‘‘ਮੈਂ ਸੰਵਿਧਾਨ ਨੂੰ ਬਚਾਉਣ ਅਤੇ ਦੇਸ਼ ਦੀ ਬਿਹਤਰੀ ਲਈ ਜਾਤੀ ਜਨਗਣਨਾ ਲਈ ਲੜ ਰਿਹਾ ਹਾਂ... ਭਵਿੱਖ ਵਿੱਚ ਜਿੱਥੇ ਵੀ ਅਸੀਂ ਸਰਕਾਰ ਬਣਾਉਂਦੇ ਹਾਂ, ਅਸੀਂ ਰਾਖਵੇਂਕਰਨ ’ਤੇ 50 ਫੀਸਦੀ ਦੀ ਸੀਮਾ ਨੂੰ ਹਟਾ ਦੇਵਾਂਗੇ। ਇਹ ਬਿਹਾਰ ਤੋਂ ਸ਼ੁਰੂ ਹੋਵੇਗਾ।’’ -ਪੀਟੀਆਈ
Advertisement
Advertisement