ਗੁਆਂਢੀਆਂ ਦੇ ਝਗੜੇ ’ਚ ਮਹਿਲਾ ਜ਼ਖ਼ਮੀ
05:28 AM Apr 15, 2025 IST
ਪੱਤਰ ਪ੍ਰੇਰਕ
Advertisement
ਲਹਿਰਾਗਾਗਾ, 14 ਅਪਰੈਲ
ਇੱਥੋਂ ਨੇੜਨੇ ਪਿੰਡ ਘੋੜੇਨਬ ਵਿੱਚ ਇੱਕ ਗਲੀ ਵਿੱਚ ਰੇਹੜਾ ਖੜਾਉਣ ਕਾਰਨ ਹੋਈ ਲੜਾਈ ਦੌਰਾਨ ਰਾਣੀ ਕੌਰ ਪਤਨੀ ਭੋਲਾ ਸਿੰਘ ਗੰਭੀਰ ਜ਼ਖ਼ਮੀ ਹੋ ਗਈ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਹਿਰਾਗਾਗਾ ਵਿੱਚ ਦਾਖਲ ਕਰਵਾਇਆ ਗਿਆ, ਜਿੱਥੋਂ ਮੈਡੀਕਲ ਅਫ਼ਸਰ ਨੇ ਸੰਗਰੂਰ ਹਸਪਤਾਲ ਭੇਜ ਦਿੱਤਾ ਹੈ। ਐੱਸਐੱਚਓ ਇੰਸਪੈਕਟਰ ਰਣਵੀਰ ਸਿੰਘ ਨੇ ਦੱਸਿਆ ਕਿ ਪੀੜਤ ਰਾਣੀ ਕੌਰ ਪਤਨੀ ਭੋਲਾ ਸਿੰਘ ਵਾਸੀ ਘੋੜੇਨਬ ਦੇ ਬਿਆਨ ’ਤੇ ਮਾਇਆ ਕੌਰ ਪਤਨੀ ਦੇਵ ਸਿੰਘ, ਜਸਵੀਰ ਸਿੰਘ ਪੁੱਤਰ ਮੱਘਰ ਸਿੰਘ, ਮੱਘਰ ਸਿੰਘ ਪੁੱਤਰ ਦੇਵ ਸਿੰਘ, ਚਰਨ ਸਿੰਘ ਪੁੱਤਰ ਦੇਵ ਸਿੰਘ ਵਾਸੀ ਘੋੜੇਨਬ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮਾਇਆ ਕੌਰ ਨੇ ਆਪਣੇ ਬਾਗਲ ਮੂਹਰੇ ਰੇਹੜਾ ਖੜ੍ਹਾ ਕਰ ਦਿੱਤਾ। ਰਾਣੀ ਕੌਰ ਵੱਲੋਂ ਰੇਹੜੇ ਨੂੰ ਗਲੀ ’ਚੋਂ ਪਾਸੇ ਕਰਨ ਲਈ ਕਹਿਣ ’ਤੇ ਵਿਅਕਤੀਆਂ ਨੇ ਉਸ ਦੀ ਕੁੱਟਮਾਰ ਕੀਤੀ।
Advertisement
Advertisement