For the best experience, open
https://m.punjabitribuneonline.com
on your mobile browser.
Advertisement

ਗਿੱਧੇ ਅਤੇ ਭੰਗੜੇ ਦੇ ਬਲਾਕ ਪੱਧਰੀ ਮੁਕਾਬਲੇ ਕਰਵਾਏ

05:11 AM Dec 08, 2024 IST
ਗਿੱਧੇ ਅਤੇ ਭੰਗੜੇ ਦੇ ਬਲਾਕ ਪੱਧਰੀ ਮੁਕਾਬਲੇ ਕਰਵਾਏ
ਮੁਕਾਬਲੇ ਦੌਰਾਨ ਗਿੱਧਾ ਪਾਉਂਦੀਆਂ ਹੋਈਆਂ ਵਿਦਿਆਰਥਣਾਂ।
Advertisement

ਪੱਤਰ ਪੇ੍ਰਕ
ਜਲੰਧਰ, 7 ਦਸੰਬਰ
ਬਤਨ ਸਿੰਘ ਨੰਬੜਦਾਰ ਭਗਵੰਤ ਸਿੰਘ ਮਿਨਹਾਸ ਚੈਰੀਟੇਬਲ ਟਰੱਸਟ, ਡੀਸੀਪੀ ਬਿਊਰੋ, ਆਸਰਾ ਤੇਰਾ ਤੇ ਕੈਂਬਲਪੁਰ ਵੈਲਫੇਅਰ ਸੁਸਾਇਟੀ ਸਮਾਜ ਸੇਵੀ ਸੰਸਥਾਵਾਂ ਵੱਲੋਂ ਸਾਂਝੇ ਤੌਰ ’ਤੇ ਸਕੂਲ ਆਫ ਐਮੀਨੈਸ ਆਦਮਪੁਰ ਵਿੱਚ ਪ੍ਰਾਇਮਰੀ ਤੇ ਸੈਕੰਡਰੀ ਸਰਕਾਰੀ ਸਕੂਲਾਂ ਦੇ ਬੱਚਿਆਂ ਦੇ ਪੰਜਾਬੀ ਲੋਕ ਨਾਚ, ਗਿੱਧੇ ਤੇ ਭੰਗੜੇ ਦੇ ਬਲਾਕ ਪੱਧਰੀ ਮੁਕਾਬਲੇ ਕਰਵਾਏ ਗਏ। ਇਸ ਮੌਕੇ ਮੁੱਖ ਮਹਿਮਾਨ ਵਜੋਂ ਆਈਏਐੱਸ ਵਿਵੇਕ ਕੁਮਾਰ ਮੋਦੀ ਐਸਡੀਐਮ ਸਬ ਡਵੀਜ਼ਨ ਆਦਮਪੁਰ ਨੇ ਸ਼ਿਰਕਤ ਕੀਤੀ।
ਸੰਤ ਵਤਨ ਸਿੰਘ ਨੰਬੜਦਾਰ ਭਗਵੰਤ ਸਿੰਘ ਮਿਨਹਾਸ ਚੈਰੀਟੇਬਲ ਟਰੱਸਟ ਦੇ ਮੈਨੇਜਰ ਅਕਸ਼ੈਦੀਪ ਸ਼ਰਮਾ ਤੇ ਸਮਾਜ ਸੇਵੀ ਸੰਸਥਾ ਡੀਸੀਪੀ ਬਿਊਰੋ ਦੇ ਰਾਸ਼ਟਰੀ ਪ੍ਰਧਾਨ ਇਕਬਾਲ ਮਹੇ ਨੇ ਦੱਸਿਆ ਕਿ ਮੁਕਾਬਲਿਆਂ ਦੌਰਾਨ ਸੈਕੰਡਰੀ ਵਿੰਗ ਗਿੱਧੇ ’ਚ ਸੰਤ ਬਾਬਾ ਭਾਗ ਸਿੰਘ ਇੰਟਰਨੈਸ਼ਨਲ ਸਕੂਲ ਖਿਆਲਾ ਤੇ ਸਕੂਲ ਆਫ ਐਮੀਨੈਂਸ ਆਦਮਪੁਰ ਦੋਵਾਂ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਰਲਜ਼ ਖੁਰਦਪੁਰ ਨੇ ਦੂਜਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਡੌਰੀ ਨਿੱਝਰਾਂ ਤੇ ਸਰਕਾਰੀ ਮਿਡਲ ਸਕੂਲ ਢੇਹਪੁਰ ਦੋਵਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਸੈਕੰਡਰੀ ਵਿੰਗ ਭੰਗੜੇ ਦੇ ਹੋਏ ਮੁਕਾਬਲਿਆਂ ’ਚ ਸਕੂਲ ਆਫ ਐਮੀਨੈਸ ਆਦਮਪੁਰ ਨੇ ਪਹਿਲਾ, ਸਰਕਾਰੀ ਰੇਨਬੋ ਪਬਲਿਕ ਸਕੂਲ ਨੇ ਦੂਜਾ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁਰਦਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਪ੍ਰਾਇਮਰੀ ਵਿੰਗ ਗਿੱਧੇ ਦੇ ਮੁਕਾਬਲਿਆਂ ’ਚ ਸਰਕਾਰੀ ਪ੍ਰਾਇਮਰੀ ਸਕੂਲ ਢੰਡੋਰੀ ਨੇ ਪਹਿਲਾ ਸਥਾਨ, ਸਰਕਾਰੀ ਪ੍ਰਾਇਮਰੀ ਸਕੂਲ ਖੁਰਦਪੁਰ ਨੇ ਦੂਜਾ ਤੇ ਸਰਕਾਰੀ ਪ੍ਰਾਇਮਰੀ ਸਕੂਲ ਆਦਮਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਤੇ ਪ੍ਰਾਇਮਰੀ ਵਿੰਗ ਭੰਗੜੇ ਦੇ ਮੁਕਾਬਲਿਆਂ ’ਚ ਸਰਕਾਰੀ ਪ੍ਰਾਇਮਰੀ ਸਕੂਲ ਡਮੁੰਡਾ ਨੇ ਪਹਿਲਾ, ਸਰਕਾਰੀ ਪ੍ਰਾਇਮਰੀ ਸਕੂਲ ਕਡਿਆਣਾ ਨੇ ਦੂਜਾ ਤੇ ਸਰਕਾਰੀ ਪ੍ਰਾਇਮਰੀ ਸਕੂਲ ਗਾਜ਼ੀਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

Advertisement

Advertisement
Advertisement
Author Image

Charanjeet Channi

View all posts

Advertisement