For the best experience, open
https://m.punjabitribuneonline.com
on your mobile browser.
Advertisement

‘ਤੇਰਾ ਤੇਰਾ ਹੱਟੀ’ ਨੇ ਛੇਵੀਂ ਵਰ੍ਹੇਗੰਢ ਮਨਾਈ

08:43 AM Dec 24, 2024 IST
‘ਤੇਰਾ ਤੇਰਾ ਹੱਟੀ’ ਨੇ ਛੇਵੀਂ ਵਰ੍ਹੇਗੰਢ ਮਨਾਈ
‘ਤੇਰਾ ਤੇਰਾ ਹੱਟੀ’ ਸੰਸਥਾ ਦੇ ਮੈਂਬਰ ਸਾਂਝੀ ਤਸਵੀਰ ਖਿਚਵਾਉਂਦੇ ਹੋਏ।
Advertisement

ਪੱਤਰ ਪ੍ਰੇਰਕ
ਜਲੰਧਰ, 23 ਦਸੰਬਰ
ਚੈਰਿਟੀ ਸ਼ਾਪ ‘ਤੇਰਾ ਤੇਰਾ ਹੱਟੀ’ (ਜੋ ਸਿਰਫ਼ 13 ਰੁਪਏ ਵਿੱਚ ਲੋੜਵੰਦਾਂ ਨੂੰ ਕੱਪੜੇ ਅਤੇ ਜ਼ਰੂਰੀ ਚੀਜ਼ਾਂ ਮੁਹੱਈਆ ਕਰਵਾਉਂਦੀ ਹੈ) ਨੇ ਆਪਣੀ ਛੇਵੀਂ ਵਰ੍ਹੇਗੰਢ ਮਨਾਈ। ਸਮਾਗਮ ਦੀ ਸ਼ੁਰੂਆਤ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਨਾਲ ਹੋਈ, ਜਿਸ ਉਪਰੰਤ ਅਰਦਾਸ ਅਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਗਿਆ। ਮੈਡੀਕਲ ਕੈਂਪ ਵਿੱਚ ਫਿਜ਼ੀਓਥੈਰੇਪੀ, ਹੋਮਿਓਪੈਥੀ, ਆਯੁਰਵੇਦ, ਖੂਨ ਦਾਨ, ਈਸੀਜੀ ਅਤੇ ਹੱਡੀਆਂ ਦੀ ਘਣਤਾ ਦੇ ਟੈਸਟਾਂ ਸਮੇਤ ਕਈ ਮੁਫ਼ਤ ਸੇਵਾਵਾਂ ਦਿੱਤੀਆਂ ਗਈਆਂ। ਗਾਰਡੀਅਨ ਹਸਪਤਾਲ ਤੋਂ ਡਾ. ਸੰਜੀਵ ਗੋਇਲ ਨੇ ਆਰਥੋਪੀਡਿਕ ਮੁੱਦਿਆਂ ਲਈ 200 ਤੋਂ ਵੱਧ ਲੋਕਾਂ ਦਾ ਇਲਾਜ ਕੀਤਾ। ਫਿਜ਼ੀਓਥੈਰੇਪਿਸਟ ਵੇਦ ਮਨਵੀਰ ਸਿੰਘ ਨੇ 50 ਮਰੀਜ਼ਾਂ ਦਾ ਇਲਾਜ ਕੀਤਾ ਜਦਕਿ ਡਾ. ਸੀਮਾ ਅਰੋੜਾ ਨੇ 100 ਮਰੀਜ਼ਾਂ ਨੂੰ ਮੁਫ਼ਤ ਹੋਮਿਓਪੈਥਿਕ ਦੇਖਭਾਲ ਪ੍ਰਦਾਨ ਕੀਤੀ। ਸੇਠ ਹਾਈ-ਟੈੱਕ ਲੈਬਾਰਟਰੀ ਦੇ ਸਹਿਯੋਗ ਨਾਲ ਸ਼ੂਗਰ, ਖੂਨ ਅਤੇ ਈਸੀਜੀ ਸਕ੍ਰੀਨਿੰਗ ਸਮੇਤ ਜ਼ਰੂਰੀ ਜਾਂਚ ਟੈਸਟ ਕਰਵਾਏ ਗਏ। ਇਸ ਤੋਂ ਇਲਾਵਾ ਡਾ. ਦੀਪਕ ਸ਼ਰਮਾ ਨੇ ਹੱਡੀਆਂ ਅਤੇ ਕੈਲਸ਼ੀਅਮ ਟੈਸਟ ਕਰਵਾਏ। ਖੂਨਦਾਨ ਮੁਹਿੰਮ ਵਿੱਚ ਇੱਕ 18 ਸਾਲ ਦੀ ਲੜਕੀ ਸਮੇਤ 29 ਵਿਅਕਤੀਆਂ ਨੇ ਡਾ. ਕੇਐੱਸਜੀ ਮੈਮੋਰੀਅਲ ਚੈਰੀਟੇਬਲ ਸੁਸਾਇਟੀ ਅਤੇ ਨਿਊ ਰੂਬੀ ਹਸਪਤਾਲ ਦੇ ਸਹਿਯੋਗ ਨਾਲ ਖੂਨ ਦਾਨ ਕੀਤਾ। ਇਸ ਮੌਕੇ ਤੇਰੀ ਤੇਰੀ ਹੱਟੀ ਨੇ 100 ਤੋਂ ਵੱਧ ਗੱਦੇ ਅਤੇ ਰਜਾਈਆਂ ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮੋਲਾ ਵਾਹਿਦਪੁਰ (ਗੜ੍ਹਸ਼ੰਕਰ) ਵੰਡਣ ਲਈ ਭੇਜੇ। ਇਸ ਮੌਕੇ ਚੰਦਰਜੀਤ ਕੌਰ ਸੰਧਾ, ਕਵਿਤਾ ਸੇਠ, ਮਨਜੀਤ ਸਿੰਘ ਟੀਟੂ, ਡਾ. ਮਨੀਸ਼ ਕਰਲੂਪੀਆ ਤੇ ਐਡਵੋਕੇਟ ਅਮਿਤ ਸਿੰਘ ਸੰਧਾ ਸਮੇਤ ਸਿਆਸੀ ਤੇ ਸਮਾਜਿਕ ਆਗੂਆਂ ਨੇ ਸ਼ਿਰਕਤ ਕੀਤੀ।
ਇਸ ਮੌਕੇ ਮੁੱਖ ਸੇਵਾਦਾਰ ਤਰਵਿੰਦਰ ਸਿੰਘ ਰਿੰਕੂ ਅਤੇ ਸੇਵਾਦਾਰ ਗੁਰਦੀਪ ਸਿੰਘ ਕਾਰਵਾਂ ਨੇ ਕਿਹਾ ਕਿ ਛੇ ਸਾਲ ਪਹਿਲਾਂ ਸਿਰਫ਼ ਛੇ ਮੈਂਬਰਾਂ ਨਾਲ ਸਥਾਪਤ ਤੇਰਾ ਤੇਰਾ ਹੱਟੀ 700 ਤੋਂ ਵੱਧ ਵਾਲੰਟੀਅਰਾਂ ਤੱਕ ਪਹੁੰਚ ਗਈ ਹੈ, ਜੋ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਮੁਤਾਬਕ ਕੰਮ ਕਰ ਰਹੇ ਹਨ।

Advertisement

Advertisement
Advertisement
Author Image

sukhwinder singh

View all posts

Advertisement