ਗਿਆਨੀ ਧਰਮ ਸਿੰਘ ਭਾਂਖਰਪੁਰ ਦਾ ਸਨਮਾਨ
05:54 AM Apr 15, 2025 IST
ਡੇਰਾਬੱਸੀ: ਗੁਰਦੁਆਰਾ ਸ੍ਰੀ ਬਾਬੇ ਸਾਹਿਬ ਭਾਂਖਰਪੁਰ ਵਿੱਚ ਲੰਬੇ ਸਮੇਂ ਤੋਂ ਸੇਵਾ ਕਰਦੇ ਆ ਰਹੇ ਲੇਖਕ ਗਿਆਨੀ ਧਰਮ ਸਿੰਘ ਭਾਂਖਰਪੁਰ ਅਤੇ ਭਾਈ ਹਰਬੰਸ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਦੱਸਣਯੋਗ ਹੈ ਕਿ ਸੰਨ 1973 ਵਿੱਚ ਗੁਰਦੁਆਰਾ ਸ੍ਰੀ ਬਾਬੇ ਸਾਹਿਬ ਭਾਂਖਰਪੁਰ ਦੀ ਪਹਿਲੀ ਵਾਰ ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਉਣ ਤੋਂ ਹੀ ਗਿਆਨੀ ਧਰਮ ਸਿੰਘ ਗੁਰੂ ਘਰ ਵਿੱਚ ਨਿਰੰਤਰ ਸੇਵਾ ਕਰਦੇ ਆ ਰਹੇ ਹਨ। -ਖੇਤਰੀ ਪ੍ਰਤੀਨਿਧ
Advertisement
Advertisement