ਗ਼ੈਰਕਾਨੂੰਨੀ ਕਲੋਨੀਆਂ ’ਤੇ ਚੱਲਿਆ ਪੀਲਾ ਪੰਜਾ
05:24 AM Mar 06, 2025 IST
ਅੰਬਾਲਾ: ਜ਼ਿਲ੍ਹਾ ਨਗਰ ਯੋਜਨਾਕਾਰ ਅੰਬਾਲਾ ਦੀ ਟੀਮ ਨੇ ਗਰਨਾਲਾ ਪਿੰਡ ਨੇੜੇ ਅੰਬਾਲਾ ਛਾਉਣੀ ਵਿੱਚ ਛੇ ਏਕੜ ਜ਼ਮੀਨ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਵਿਕਸਤ ਕੀਤੀਆਂ ਜਾ ਰਹੀਆਂ ਦੋ ਕਲੋਨੀਆਂ ਦੀ ਕੱਚੀ ਸੜਕਾਂ ਅਤੇ ਨੀਹਾਂ ਨੂੰ ਪੂਰੀ ਤਰ੍ਹਾਂ ਢਾਹ ਦਿੱਤਾ। ਇਸ ਮੌਕੇ ਡਿਊਟੀ ਮੈਜਿਸਟ੍ਰੇਟ ਰੋਹਿਤ ਚੌਹਾਨ, ਜੂਨੀਅਰ ਇੰਜਨੀਅਰ ਰਵਿੰਦਰ ਕੁਮਾਰ, ਇਲਾਕਾ ਇੰਸਪੈਕਟਰ ਅਤੇ ਭਾਰੀ ਪੁਲੀਸ ਬਲ ਮੌਜੂਦ ਸੀ। ਜ਼ਿਲ੍ਹਾ ਨਗਰ ਯੋਜਨਾਕਾਰ ਨੇ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਪ੍ਰਾਪਰਟੀ ਡੀਲਰਾਂ ਵੱਲੋਂ ਰੈਗੂਲਰ ਕਲੋਨੀ ਦਾ ਝਾਂਸਾ ਦੇ ਕੇ ਪਲਾਟ ਵੇਚਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਇਸ ਕਰਕੇ, ਲੋਕ ਅਜਿਹੀਆਂ ਗੈਰਕਾਨੂੰਨੀ ਕਲੋਨੀਆਂ ਵਿੱਚ ਪਲਾਟ ਨਾ ਖਰੀਦਣ ਅਤੇ ਨਾ ਹੀ ਕੋਈ ਨਿਰਮਾਣ ਕਰਨ। -ਪੱਤਰ ਪ੍ਰੇਰਕ
Advertisement
Advertisement