ਗਵਾਲਿਆਂ ਲਈ ਕਮਰਿਆਂ ਦੀ ਉਸਾਰੀ ਸ਼ੁਰੂ
06:22 AM Apr 08, 2025 IST
ਅਮਲੋਹ: ਗਊ ਸੇਵਾ ਸਮਿਤੀ ਅਮਲੋਹ ਵੱਲੋਂ ਅੱਜ ਸ੍ਰੀ ਸੰਗਮੇਸ਼ਵਰ ਗਊਸ਼ਾਲਾ ਅਮਲੋਹ ਵਿਚ ਗਵਾਲਿਆਂ ਦੀ ਰਿਹਾਇਸ਼ ਲਈ ਕਮਰਿਆ ਦਾ ਨੀਂਹ ਪੱਥਰ ਐਸਡੀਐਮ ਅਮਲੋਹ ਚੇਤਨ ਬੱਗੜ੍ਹ ਨੇ ਰੱਖਿਆ। ਇਸ ਤੋਂ ਪਹਿਲਾ ਸਮਿਤੀ ਦੇ ਪ੍ਰਧਾਨ ਭੂਸ਼ਨ ਸੂਦ, ਸਰਪ੍ਰਸਤ ਪ੍ਰੇਮ ਚੰਦ ਸ਼ਰਮਾ, ਜਨਰਨ ਸਕੱਤਰ ਰਾਜੇਸ਼ ਕੁਮਾਰ, ਮੀਤ ਪ੍ਰਧਾਨ ਸੰਜੀਵ ਧੀਰ, ਗਊਸ਼ਾਲਾ ਦੇ ਪ੍ਰਧਾਨ ਸ਼ਿਵ ਕੁਮਾਰ ਗਰਗ, ਸੁਭਾਸ਼ ਜੋਸ਼ੀ, ਰਮੇਸ਼ ਗੁਪਤਾ, ਇੰਦਰ ਮੋਹਨ ਸੂਦ, ਸ਼ੈੱਲਰ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਗਰਗ, ਸਾਬਕਾ ਐੱਸਡੀਓ ਕਮਲ ਭੂਸ਼ਨ ਵਰਮਾ, ਮਾਨਵ ਭਲਾਈ ਮੰਚ ਦੇ ਪ੍ਰਧਾਨ ਮਾਸਟਰ ਮਨੋਹਰ ਲਾਲ, ਸ੍ਰੀ ਰਾਮ ਮੰਦਰ ਟਰੱਸਟ ਦੇ ਪ੍ਰਧਾਨ ਸੋਹਣ ਲਾਲ ਅਬਰੋਲ, ਮਦਨ ਮੋਹਨ ਅਬਰੋਲ, ਐਡਵੋਕੇਟ ਅਸ਼ਵਨੀ ਅਬਰੋਲ ਅਤੇ ਸ਼ਿਵ ਕੁਮਾਰ ਗੋਇਲ ਆਦਿ ਨੇ ਪੂਜਾ ਦੀ ਰਸਮ ਕਰਵਾਈ। -ਪੱਤਰ ਪ੍ਰੇਰਕ
Advertisement
Advertisement
Advertisement