ਖੱਟਰ ਦੇ ਜਨਮ ਦਿਨ ’ਤੇ ਜਗਾਧਰੀ ਵਿੱਚ ਖੂਨਦਾਨ ਕੈਂਪ
ਦਵਿੰਦਰ ਸਿੰਘ
ਯਮੁਨਾਨਗਰ, 5 ਮਈ
ਸਾਬਕਾ ਕੈਬਨਿਟ ਮੰਤਰੀ ਕੰਵਰ ਪਾਲ ਗੁੱਜਰ ਨੇ ਅੱਜ ਇੱਥੇ ਦੱਸਿਆ ਕਿ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਕੇਂਦਰੀ ਕੈਬਨਿਟ ਊਰਜਾ ਮੰਤਰੀ ਮਨੋਹਰ ਲਾਲ ਖੱਟਰ ਦੇ ਜਨਮ ਦਿਨ ਦੇ ਮੌਕੇ ‘ਤੇ, ਭਾਜਪਾ ਦੀ ਜਗਾਧਰੀ ਵਿਧਾਨ ਸਭਾ ਟੀਮ ਨੇ ਜਗਾਧਰੀ ਸ਼ਹਿਰ ਦੀ ਪੰਜਾਬੀ ਧਰਮਸ਼ਾਲਾ ਵਿੱਚ ਖੂਨਦਾਨ ਕੈਂਪ ਲਗਾਇਆ । ਉਨ੍ਹਾਂ ਕਿਹਾ ਕਿ ਕੇਂਦਰੀ ਕੈਬਨਿਟ ਊਰਜਾ ਮੰਤਰੀ ਮਨੋਹਰ ਲਾਲ ਖੱਟਰ ਦੀਆਂ ਨੀਤੀਆਂ ਦੀ ਹਰਿਆਣਾ ਸਣੇ ਪੂਰੇ ਭਾਰਤ ਵਿੱਚ ਸ਼ਲਾਘਾ ਹੋ ਰਹੀ ਹੈ । ਕੈਂਪ ਵਿੱਚ 113 ਯੂਨਿਟ ਖੂਨ ਇਕੱਠਾ ਕੀਤਾ ਗਿਆ। ਹਰਿਆਣਾ ਸਰਸਵਤੀ ਵਿਰਾਸਤ ਬੋਰਡ ਦੇ ਡਿਪਟੀ ਚੇਅਰਮੈਨ ਧੂਮਨ ਸਿੰਘ ਕਿਰਮਿਚ ਨੇ ਵੀ ਕੈਂਪ ਵਿੱਚ ਖੂਨਦਾਨ ਕੀਤਾ। ਸਾਬਕਾ ਮੰਤਰੀ ਨੇ ਸਾਰੇ ਖੂਨਦਾਨੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਭਾਜਪਾ ਜ਼ਿਲ੍ਹਾ ਪ੍ਰਧਾਨ ਰਾਜੇਸ਼ ਸਪਰਾ ਨੇ ਕਿਹਾ ਕਿ ਖੂਨਦਾਨ ਨੂੰ ਮਹਾਦਾਨ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਦਾ ਕੋਈ ਵਿਕਲਪ ਨਹੀਂ ਹੈ। ਇਸ ਦੌਰਾਨ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਨਿਸ਼ਚਲ ਚੌਧਰੀ, ਮੰਡਲ ਪ੍ਰਧਾਨ ਜਗਾਧਰੀ ਸਿਟੀ ਕੌਂਸਲਰ ਪ੍ਰਿਯਾਂਕ ਸ਼ਰਮਾ, ਮੰਡਲ ਪ੍ਰਧਾਨ ਛਛਰੌਲੀ ਗੌਰਵ ਗੋਇਲ ਹਾਜ਼ਰ ਸਨ।
ਪਿਹੋਵਾ (ਸਤਪਾਲ ਰਾਮਗੜ੍ਹੀਆ): ਸਾਬਕਾ ਮੁੱਖ ਮੰਤਰੀ ਅਤੇ ਕੇਂਦਰੀ ਮੰਤਰੀ ਮਨੋਹਰ ਲਾਲ ਦੇ 71ਵੇਂ ਜਨਮਦਿਨ ਦੇ ਮੌਕੇ ‘ਤੇ ਪਿਹੋਵਾ ਦੇ ਰਾਮਲੀਲਾ ਭਵਨ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਮੁੱਖ ਮੰਤਰੀ ਦੇ ਮੀਡੀਆ ਸਕੱਤਰ ਪ੍ਰਵੀਨ ਅਤਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸੀਨੀਅਰ ਭਾਜਪਾ ਨੇਤਾ ਜੈ ਭਗਵਾਨ ਸ਼ਰਮਾ ਡੀਡੀ ਦੇ ਪੁੱਤਰ ਟਵਿੰਕਲ ਸ਼ਰਮਾ, ਨਗਰ ਪਾਲਿਕਾ ਪ੍ਰਧਾਨ ਅਸ਼ੀਸ਼ ਚੱਕਰਪਾਣੀ, ਸੁਰਿੰਦਰ ਢੀਂਗਰਾ, ਸਾਬਕਾ ਮੰਡਲ ਪ੍ਰਧਾਨ ਰਾਕੇਸ਼ ਪੁਰੋਹਿਤ, ਹਨੂ ਚੱਕਰਪਾਣੀ, ਭਾਜਪਾ ਆਗੂ ਸਤੀਸ਼ ਸੈਣੀ, ਕੁਲਦੀਪ ਸ਼ਰਮਾ, ਕੌਂਸਲਰ ਦੀਪਕ ਮਹੰਤ ਹਾਜ਼ਰ ਸਨ।